ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਗਨਾ ਰਣੌਤ ਦੀ ਭੈਣ ਰੰਗੋਲੀ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ

ਇਨ੍ਹੀਂ ਦਿਨੀਂ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਸੁਰਖੀਆਂ 'ਚ ਹੈ। ਇੱਕ ਵਿਵਾਦਤ ਟਵੀਟ ਕਾਰਨ ਰੰਗੋਲੀ ਦੇ ਟਵਿਟਰ ਅਕਾਊਂਟ ਨੂੰ ਮੁਅੱਤਰ ਕਰ ਦਿੱਤਾ ਗਿਆ ਸੀ। ਹੁਣ ਪੁਲਿਸ ਨੇ ਰੰਗੋਲੀ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। ਸਪੋਟਬੁਆਏ ਦੇ ਅਨੁਸਾਰ ਵਕੀਲ ਅਲੀ ਕਸੀਫ ਖ਼ਾਨ ਨੇ ਅੰਬੋਲੀ ਥਾਣੇ 'ਚ ਰੰਗੋਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।
 

ਉਨ੍ਹਾਂ ਨੇ ਸ਼ਿਕਾਇਤ 'ਚ ਲਿਖਿਆ ਕਿ ਕੋਰੋਨਾ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੈ, ਪਰ ਰੰਗੋਲੀ ਗਲਤ ਪ੍ਰਚਾਰ ਕਰਦਿਆਂ ਇੱਕ ਭਾਈਚਾਰੇ ਵਿਰੁੱਧ ਨਿਸ਼ਾਨਾ ਸਾਧ ਰਹੀ ਹੈ। 
 

ਇਸ ਤੋਂ ਪਹਿਲਾਂ ਫ਼ਰਾਹ ਖਾਨ ਨੇ ਰੰਗੋਲੀ ਚੰਦੇਲ ਦੇ ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰਨ 'ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕਈ ਵਾਰ ਸਾਨੂੰ ਉਨ੍ਹਾਂ ਵਿਰੁੱਧ ਬੋਲਣਾ ਚਾਹੀਦਾ ਹੈ ਜੋ ਨਫ਼ਰਤ ਫੈਲਾ ਰਹੇ ਹਨ। ਇਸ ਸਮੇਂ ਸਾਨੂੰ ਦੁਨੀਆ ਵਿੱਚ ਸਕਾਰਾਤਮਕ ਵਿਚਾਰਾਂ ਨੂੰ ਫੈਲਾਉਣਾ ਚਾਹੀਦਾ ਹੈ।
 

ਜ਼ਿਕਰਯੋਗ ਹੈ ਕਿ ਰੰਗੋਲੀ ਦਾ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਡਾਕਟਰਾਂ ਦੀ ਟੀਮ ਉੱਤੇ ਹਮਲੇ ਦੇ ਮਾਮਲੇ ਵਿੱਚ ਇੱਕ ਵਿਵਾਦਤ ਟਵੀਟ ਕੀਤਾ ਸੀ। ਇਹ ਟਵੀਟ ਨੂੰ ਟਵਿੱਟਰ ਨੇ ਆਪਣੇ ਨਿਯਮਾਂ ਦੇ ਵਿਰੁੱਧ ਪਾਇਆ ਸੀ। ਰੰਗੋਲੀ ਨੇ ਇਸ ਤੋਂ ਬਾਅਦ ਕਿਹਾ ਸੀ ਕਿ ਟਵਿੱਟਰ ਇੱਕ ਅਮਰੀਕੀ ਪਲੇਟਫਾਰਮ ਹੈ। ਇਹ ਪੂਰੀ ਤਰ੍ਹਾਂ ਪੱਖਪਾਤੀ ਅਤੇ ਭਾਰਤ ਦੇ ਵਿਰੁੱਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Complaint Registered Against Kangana Ranaut sister Rangoli Chandel