ਲੰਬੇ ਸਮੇਂ ਮਗਰੋਂ ਇੱਕ ਵਾਰ ਮੁੜ ਤੋਂ ਮਹੇਸ਼ ਭੱਟ ਦੀ ਵੱਡੀ ਧੀ ਪੂਜਾ ਭੱਟ ਚਰਚਾ ਚ ਬਣੀ ਹੋਈ ਹਨ। ਇਸ ਵਾਰ ਚਰਚਾ ਚ ਆਉਣ ਦਾ ਕਾਰਨ ਉਨ੍ਹਾਂ ਦੀ ਆਉਣ ਵਾਲੀ ਫਿ਼ਲਮ ‘ਸੜਕ-2’ ਨਹੀਂ ਬਲਕਿ ਉਨ੍ਹਾਂ ਦੀ ਜਿ਼ੰਦਗੀ ਨਾਲ ਜੁੜੀ ਇੱਕ ਘਟਨਾ ਬਾਰੇ ਹੈ। ਇਸ ਘਟਨਾ ਤੋਂ ਬਾਅਦ ਪੂਜਾ ਭੱਟ ਚਹੁੰ ਪਾਸੇ ਚਰਚਾ ਚ ਬਣੀ ਹੋਈ ਹਨ।
Every man can't be sexual predator&every woman not necessarily a victim, sometimes she's also a perpetrator. To expect ppl to stand for you is very myopic.Stand up&fight to bring out your truth.Truth doesn't need PR: Pooja Bhatt on sexual harassment allegations against #VikasBahl pic.twitter.com/M6CyUi6x2N
— ANI (@ANI) October 7, 2018
ਤਨੁੰਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਵਿਵਾਦ ਮਗਰੋਂ ਪੂਜਾ ਭੱਟ ਨੇ ਅੱਜ ਆਪਣੀ ਜਿ਼ੰਦਗੀ ਨਾਲ ਜੁੜੇ ਜੁੜੇ ਕੁੱਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਇਹ ਖੁਲਾਸਾ ਇੰਡੀਆ ਟੂਡੇ ਕਾਂਕਲੇਵ ਈਸਟ ਸਮਾਗਮ ਦੌਰਾਨ ਕੀਤੇ ਹਨ।
ਆਪਣੀ ਹੱਡ ਬੀਤੀ ਸੁਣਾਉਂਦਿਆਂ ਪੂਜਾ ਭੱਟ ਨੇ ਕਿਹਾ ਕਿ ਉਹ ਪਹਿਲਾਂ ਜਿਸ ਵਿਅਕਤੀ ਨਾਲ ਰਿਸ਼ਤੇ ਚ ਸਨ ਉਹ ਵਿਅਕਤੀ ਸਰਾਬ ਪੀਂਦਾ ਸੀ ਤੇ ਬਾਅਦ ਚ ਉਨ੍ਹਾਂ ਨੂੰ ਰੱਜ ਕੇ ਕੁੱਟਦਾ ਸੀ।
ਉਨ੍ਹਾਂ ਕਿਹਾ ਕਿ ਮਹੇਸ਼ ਭੱਟ ਦੀ ਧੀ ਹੋਣ ਨਾਤੇ ਮੇਰਾ ਦੁੱਖ ਨਾ ਘਟਿਆ। ਮੇਰੇ ਨਾਲ ਵੀ ਉਸੇ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਜਿਵੇਂ ਇਸ ਦਰਦ ਚੋਂ ਲੰਘਣ ਵਾਲੀ ਹਰੇਕ ਔਰਤ ਜਾਂ ਲੜਕੀ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ 90 ਫੀਸਦ ਔਰਤਾਂ ਆਪਣੇ ਘਰ ਚ ਹੀ ਸ਼ੋਸ਼ਣ ਦਾ ਸਿ਼ਕਾਰ ਹੁੰਦੀਆਂ ਹਨ। ਔਰਤਾਂ ਆਪਣੇ ਸ਼ੋਸ਼ਣ ਖਿਲਾਫ ਆਵਾਜ਼ ਨਹੀਂ ਚੁੱਕ ਪਾਉਂਦੀਆਂ ਹਨ।
ਪੂਜਾ ਭੱਟ ਨੇ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਬਾਰੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਇੱਕ ਵਾਰ ਏਅਰਪੋਰਟ ਤੇ ਉਨ੍ਹਾਂ ਦੇ ਨਾਲ ਬੈਠੇ ਦੋਸਤ ਨੇ ਉਨ੍ਹਾਂ ਦੀ ਛਾਤੀ ਤੇ ਹੱਥ ਲਗਾਉਣ ਦੀ ਕੋਸਿ਼ਸ਼ ਕੀਤੀ ਸੀ।
ਤਨੁੰਸ਼੍ਰੀ ਦੱਤਾ ਮਾਮਲੇ ਚ ਪੁੱਛਣ ਤੇ ਉਨ੍ਹਾਂ ਕਿਹਾ ਕਿ ਨਾਨਾ ਪਾਟੇਕਰ ਦਰਿਆਦਿਲ ਇਨਸਾਨ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਤਨੁੰਸ਼੍ਰੀ ਦੱਤਾ ਦੀ ਆਵਾਜ਼ ਦਬਾ ਦੇਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ 90 ਦੇ ਦਹਾਕੇ ਚ ਪੂਜਾ ਭੱਟ ਇੱਕ ਕਾਮਯਾਬ ਅਦਾਕਾਰਾ ਚ ਗਿਣੀ ਜਾਂਦੀ ਹਨ। ਪੂਜਾ ਛੇਤੀ ਹੀ ਫਿਲਮ ‘ਸੜਕ-2’ ਚ ਨਜ਼ਰ ਆਉਣ ਵਾਲੀ ਹਨ। ਇਸ ਫਿ਼ਲਮ ਚ ਉਨ੍ਹਾਂ ਨਾਲ ਆਲੀਆ ਭੱਟ ਅਤੇ ਸੰਜੈ ਦੱਤ ਨਜ਼ਰ ਆਉਣ ਵਾਲੇ ਹਨ।