ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਭਾਸ ਦੀ ਫ਼ਿਲਮ 'ਸਾਹੋ' ਦੇ 8 ਮਿੰਟ ਦੇ ਐਕਸ਼ਨ ਲਈ ਮੇਕਰਸ ਨੇ ਖ਼ਰਚੇ ਕਰੋੜਾਂ ਰੁਪਏ

 

ਸੁਪਰ ਸਟਾਰ ਪ੍ਰਭਾਸ ਦੀ ਫ਼ਿਲਮ 'ਸਾਹੋ' ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਹੈ। ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ ਅਤੇ ਹੁਣ ਫ਼ਿਲਮ ਰਿਲੀਜ਼ ਲਈ ਤਿਆਰ ਹੈ, ਪਰ ਇਸੇ ਦੌਰਾਨ ਫ਼ਿਲਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ, ਫ਼ਿਲਮ ਦੇ ਨਿਰਮਾਤਾਵਾਂ ਨੇ 'ਸਾਹੋ' ਦੀ ਅੱਠ ਮਿੰਟ ਦੇ ਐਕਸ਼ਨ ਸੀਨ ਲਈ ਲਗਭਗ 70 ਕਰੋੜ ਰੁਪਏ ਖ਼ਰਚ ਕੀਤੇ ਹਨ।

 

ਮੀਡੀਆ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸਾਹੋ (Saaho) ਦੇ ਸਿਨੇਮਾਟੋਗ੍ਰਾਫੀ ਨੇ ਦੱਸਿਆ ਕਿ ਸਾਹੋ ਦਾ ਇਹ 8 ਮਿੰਟ ਦਾ ਐਕਸ਼ਨ ਸੀਕਵੇਂਸ ਹਾਲ ਹੀ ਵਿੱਚ ਅਬੂ ਧਾਬੀ ਵਿੱਚ ਸ਼ੂਟ ਕੀਤਾ ਗਿਆ ਹੈ। 

 

ਸਿਨੇਮਾਟੋਗ੍ਰਾਫੀ ਦੇ ਲਿਹਾਜ ਨਾਲ ਫ਼ਿਲਮ ਦੇ ਵਿਜੁਅਲ 'ਤੇ ਬਹੁਤ ਕੰਮ ਕੀਤਾ ਗਿਆ ਹੈ। ਜਦੋਂ ਇਹ ਫ਼ਿਲਮ ਰਿਲੀਜ਼ ਹੋਵੇਗੀ ਉਦੋਂ ਦਰਸ਼ਕ ਆਪ ਮੰਨਣਗੇ ਕਿ ਵਿਜੁਅਲ ਉੱਤੇ ਕਿੰਨਾ ਕੰਮ ਹੋਇਆ ਹੈ। ਜਿਹਾ ਬਹੁਤ ਘੱਟ ਹੀ ਹੁੰਦਾ ਹੈ ਜਦੋਂ ਮੇਕਰਸ ਇੱਕ ਸੀਨ ਲਈ ਇੰਨਾ ਪੈਸਾ ਲਗਾਉਂਦੇ ਹਨ। ਇਹ ਫ਼ਿਲਮ ਇਤਿਹਾਸ ਬਣਾਉਣ ਵਾਲੀ ਹੈ।

 

ਸਾਹੋ ਦੇ ਐਕਸ਼ਨ ਸੀਨ ਬਾਰੇ ਖ਼ਬਰ ਹੈ ਕਿ ਇਸ ਫ਼ਿਲਮ ਦੇ ਐਕਸ਼ਨ ਸੀਨ ਕੇਨੀ ਬੇਟ੍ਰਸ ਨੇ ਡਾਇਰੈਕਟ ਕੀਤੇ ਹਨ। ਫ਼ਿਲਮ ਵਿੱਚ ਫ਼ਿਲਮਾਏ ਗਏ ਸਾਰੇ ਐਕਸ਼ਨ ਫਾਇਟ ਸੀਨ 90% ਅਸਲੀ ਹਨ।

 

ਸਾਹੋ ਵਿੱਚ ਪ੍ਰਭਾਸ ਅਤੇ ਸ਼ਰਧਾ ਕਪੂਰ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਂਜਰੇਕਰ, ਚੰਕੀ ਪਾਂਡੇ, ਅਰੁਣ ਵਿਜੈ ਅਤੇ ਮੁਰਲੀ ਸ਼ਰਮਾ ਇੰਟਰਟੇਨਮੈਂਟ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ। 

 

ਦੱਸਣਯੋਗ ਹੈ ਕਿ ਸਾਹੋ ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੈ ਜਿਸ ਨੂੰ ਟੀਸੀਰੀਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਸ਼ਰਧਾ ਕਪੂਰ ਅਤੇ ਪ੍ਰਭਾਸ ਦੀ ਅਦਾਕਾਰੀ ਵਾਲੀ ਫ਼ਿਲਮ 15 ਅਗੱਸਤ 2019 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

 

ਵੇਖੇ ਸਾਹੋ ਦਾ ਟੀਜ਼ਰ

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:prabhas saaho makers spend 70 crore on action sequence