ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਦਾ ਚੀਨ 'ਚ ਵਧਦਾ ਕ੍ਰੇਜ ਵੇਖ ਕੇ ਪ੍ਰੀਤੀ ਜ਼ਿੰਟਾ ਨੇ ਲਿਆ ਇਹ ਫ਼ੈਸਲਾ

ਬਾਲੀਵੁੱਡ ਦੀਆਂ ਫ਼ਿਲਮਾਂ ਦਾ ਚੀਨ ਵਿੱਚ ਬੀਤੇ ਕਈ ਦਿਨਾਂ ਤੋਂ ਚੰਗਾ ਦਬਦਬਾ ਵੇਖਣ ਨੂੰ ਮਿਲ ਰਿਹਾ ਹੈ। ਚੀਨ ਵਿੱਚ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਨੇ ਬਹੁਤ ਕਮਾਈ ਕੀਤੀ ਹੈ। ਜਿਹੇ ਵਿੱਚ ਅਦਾਕਾਰ ਅਤੇ ਬਿਜ਼ਨਸਮੈਨ ਪ੍ਰੀਤੀ ਜ਼ਿੰਟਾ ਨੇ ਹਾਲ ਹੀ ਵਿੱਚ ਏਟੀਸੀ ਨਾਲ ਹੱਥ ਮਿਲਾਇਆ ਹੈ।  

 

ਇਸ ਸਾਂਝੇਦਾਰੀ ਤਹਿਤ ਭਾਰਤੀ ਫ਼ਿਲਮਾਂ ਨੂੰ ਚੀਨ ਦੇ ਬਾਜ਼ਾਰ ਵਿੱਚ ਪਹੁੰਚਾਉਣ ਲਈ ਡਿਸਟ੍ਰੀਬੂਟ ਕੀਤਾ ਜਾਵੇਗਾ। ਇਹ ਕੰਟੇਂਟ ਭਾਰਤੀ, ਏਸ਼ੀਅਨ ਅਤੇ ਗਲੋਬਲ ਮਾਰਕੀਟਾਂ ਲਈ ਤਿਆਰ ਕੀਤਾ ਜਾਵੇਗਾ। 

 

ਪ੍ਰੀਤੀ ਜ਼ਿੰਟਾ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਏ.ਟੀ.ਸੀ. ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਆਪਣੇ ਦ੍ਰਿਸ਼ਟੀਕੋਣ ਨੂੰ ਵਿਸ਼ਵ ਮਾਰਕੀਟ ਨਾਲ ਸਾਂਝਾ ਕਰਨ ਦਾ ਮੌਕਾ ਮਿਲਿਆ ਹੈ। 

 

ਗੁਆਂਢੀ ਹੋਣ ਨਾਤੇ, ਭਾਰਤ ਅਤੇ ਚੀਨ ਕੋਲ ਵਧੀਆ ਸੱਭਿਆਚਾਰਕ ਸਬੰਧ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਮਜ਼ਬੂਤ ਹੀ ਹੋਣਗੇ। ਸਾਡਾ ਉਦੇਸ਼ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਫ਼ਿਲਮਾਂ ਅਤੇ ਟੀ.ਵੀ. ਲਈ ਕੰਟੇਂਟ ਤਿਆਰ ਕਰਨਾ ਹੋਵੇਗਾ ਜਿਸ ਦੀ ਅਪੀਲ ਬਹੁਤ ਗਲੋਬਲ ਹੋਵੇਗੀ।

 

ਜ਼ਿਕਰਯੋਗ ਹੈ ਕਿ ਚੀਨ ਦੇ ਫ਼ਿਲਮ ਬਾਜ਼ਾਰ ਵਿੱਚ ਦੰਗਲ, ਬਾਹੂਬਲੀ ਅਤੇ ਸੁਲਤਾਨ ਵਰਗੀਆਂ ਫ਼ਿਲਮਾਂ ਸੁਪਰਹਿਟ ਸਾਬਤ ਹੋਈਆਂ ਹਨ ਅਤੇ ਇਥੇ ਪਿਛਲੇ ਕੁਝ ਸਮੇਂ ਤੋਂ ਕਈ ਬਾਲੀਵੁੱਡ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preity Zinta will take a decision on Bollywoods growing influence in China