ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਿਨਾ ਕੁਮਾਰੀ ਦੀ ਵਿਆਹ-ਪਾਰਟੀ ’ਚ ਪੁੱਜੇ PM ਮੋਦੀ, ਫੋਟੋ ਆਈ ਸਾਹਮਣੇ

ਰੀਵਾ ਦੀ ਰਾਜਕੁਮਾਰੀ ਮੋਹਿਨਾ ਕੁਮਾਰੀ ਅਤੇ ਰਾਜਕੁਮਾਰ ਸੁਯਸ਼ ਰਾਵਤ ਨੇ ਹਾਲ ਹੀ ਦਿੱਲੀ ਵਿਖੇ ਆਪਣੇ ਵਿਆਹ ਦੀ ਪਾਰਟੀ ਰੱਖੀ ਜਿਥੇ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਇੱਕ ਵਿਸ਼ੇਸ਼ ਮਹਿਮਾਨ ਨੇ ਸ਼ਮੂਲੀਅਤ ਕੀਤੀ।

 

ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਉਥੇ ਪਹੁੰਚੇ ਤੇ ਲਾੜੇ-ਲਾੜੇ ਨੂੰ ਆਸ਼ੀਰਵਾਦ ਦਿੱਤਾ।

 

ਟੀਵੀ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਦਾਕਾਰਾ ਮੋਹਿਨਾ ਨੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ।

 

ਇਸ ਵਿਚ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਹੱਸਦੀ ਦਿਖਾਈ ਦੇ ਰਹੀ ਹੈ। ਪ੍ਰਧਾਨ ਮੰਤਰੀ ਕੁਰਤਾ-ਪਜਾਮਾ ਅਤੇ ਮੋਦੀ ਜੈਕਟ ਪਹਿਨੇ ਹੋਏ ਦਿਖਾਈ ਦਿੱਤੇ ਹਨ।

 

ਮੋਹਿਨਾ ਨੇ ਆਪਣੇ ਕੈਪਸ਼ਨ ਲਿਖਿਆ, "ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰਿਸੈਪਸ਼ਨ ਵਿੱਚ ਹਾਜ਼ਰੀ ਲਗਦਿਆਂ ਬਹੁਤ ਖੁਸ਼ੀ ਹੋਈ ਤੇ ਇਸ ਸੈਲਫੀ ਲਈ ਤੁਹਾਡਾ ਧੰਨਵਾਦ!" ਕੋਟਿ ਕੋਟਿ ਪ੍ਰਣਾਮ।

 

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਸ਼ਾਹੀ ਜੋੜੇ ਨੇ ਪਰਿਵਾਰ ਅਤੇ ਦੋਸਤਾਂ ਦੀ ਹਾਜ਼ਰੀ ਹਰਿਦੁਆਰ ਵਿੱਚ ਵਿਆਹ ਕੀਤਾ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi arrives at Mohenna Kumari s reception photo surfaced