ਬਾਲੀਵੁੱਡ ਤੋਂ ਹਾਲੀਵੁੱਡ ਅਦਾਕਾਰਾ ਬਣੀ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਮਿਆਮੀ ਵਿਖੇ ਮਸਤੀ ਕਰਦਿਆਂ ਆਪਣੀਆਂ ਫ਼ੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਇਕੱਲਿਆਂ ਸਮਾਂ ਬਤੀਤ ਕਰ ਰਹੇ ਹਨ ਤੇ ਜਦੋਂ ਵੀ ਦੋਵੇਂ ਇਕੱਠੇ ਹੁੰਦੇ ਹਨ ਤਾਂ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹੀ ਰਹਿੰਦੇ ਹਨ।
ਦੋਨਾਂ ਨੇ ਸੋਮਵਾਰ ਨੂੰ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਖਾਤੇ ਤੇ ਸਾਂਝੀ ਕੀਤੀਆਂ ਹਨ। ਦੋਨਾਂ ਨੇ ਆਪਣੇ ਕੁਝ ਹੋਰਨਾਂ ਸਾਥੀਆਂ ਨਾਲ ਯਾਟ ਪਾਰਟੀ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਨਿਕ ਅਤੇ ਪ੍ਰਿਯੰਕਾ ਦੇ ਇਸ ਡਾਂਸ ਵਾਲੇ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇਸ ਵੀਡੀਓ ਚ ਨਿਕ ਤੇ ਉਨ੍ਹਾਂ ਦੇ ਭਰਾ ਸੋਫੀ ਟਰਨਰ ਵੀ ਹਨ। ਇਸ ਵੀਡੀਓ ਪ੍ਰਿਯੰਕ ਤੇ ਨਿਕ ਆਪਣੇ ਦੋਸਤਾਂ ਨਾਲ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫ਼ਿਲਮ ਸਿੰਬਾ ਦੇ ਗੀਤ ਮੇਰਾ ਵਾਲਾ ਡਾਂਸ ਤੇ ਨੱਚਦੇ ਨਜ਼ਰ ਆ ਰਹੇ ਹਨ ਤੇ ਰੱਜ ਕੇ ਮਸਦੀ ਕਰ ਰਹੇ ਹਨ। ਇਹ ਵੀਡੀਓ ਨਿਕ ਜੋਨਸ ਦੇ ਇੰਸਟਾਗ੍ਰਾਮ ਖਾਤੇ ਤੋਂ ਲਿਆ ਗਿਆ ਹੈ।
.