ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਛੇਤੀ ਆਵੇਗਾ ਨਵਾਂ ਗੀਤ, ਪੋਸਟਰ ਰਿਲੀਜ਼

ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ। ਜਦੋਂ ਵੀ ਕਿਸੇ ਪ੍ਰੋਗਰਾਮ 'ਚ ਦੋਵੇਂ ਵਿਖਾਈ ਦਿੰਦੇ ਹਨ ਤਾਂ ਹਰ ਕਿਸੇ ਦੀ ਨਜ਼ਰ ਉਨ੍ਹਾਂ 'ਤੇ ਰਹਿੰਦੀ ਹੈ। ਹੁਣ ਦੋਵੇਂ ਇੱਕ ਗੀਤ 'ਚ ਧਮਾਲ ਮਚਾਉਣ ਲਈ ਤਿਆਰ ਹਨ। ਦਰਅਸਲ ਪ੍ਰਿਯੰਕਾ ਅਤੇ ਨਿਕ ਇੱਕ ਗੀਤ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ, ਜਿਸ ਦਾ ਨਾਂ ਹੈ 'What A Man Gotta Do'.
 

ਇਸ ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ 'ਚ ਪ੍ਰਿਯੰਕਾ ਇੱਕ ਪਾਸੇ ਚਿੱਟੇ ਰੰਗ ਦੀ ਕਮੀਜ਼ 'ਚ ਨਜ਼ਰ ਆ ਰਹੀ ਹੈ ਅਤੇ ਉਹ ਕਾਫੀ ਹੌਟ ਲੱਗ ਰਹੀ ਹੈ। ਉਨ੍ਹਾਂ ਦੇ ਨਾਲ ਨਿਕ ਵੀ ਨਜ਼ਰ ਆ ਰਹੇ ਹਨ। ਇਸ ਪੋਸਟਰ ਦੇ ਜਾਰੀ ਹੁੰਦਿਆਂ ਪ੍ਰਸ਼ੰਸਕਾਂ 'ਚ ਇਸ ਗੀਤ ਨੂੰ ਲੈ ਕੇ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
 

 
 
 
 
 
 
 
 
 
 
 
 
 

She's Risky and I'm the Business 😏 #WhatAManGottaDoVideo

A post shared by Nick Jonas (@nickjonas) on

 

ਨਿਕ ਜੋਨਸ ਨੇ ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਉਹ ਰਿਸਕੀ ਹੈ ਅਤੇ ਮੈਂ ਬਿਜਨੈਸ।"
 

ਜ਼ਿਕਰਯੋਗ ਹੈ ਕਿ ਉਂਜ ਇਸ ਤੋਂ ਪਹਿਲਾਂ ਇਹ ਦੋਵੇਂ ਜੋਨਾਸ ਬ੍ਰਦਰਜ਼ ਦੇ ਗੀਤ 'ਸਕਰ' 'ਚ ਨਜ਼ਰ ਆ ਚੁੱਕੇ ਹਨ। ਇਸ ਗੀਤ 'ਚ ਤਿੰਨੇ ਭਰਾ ਅਤੇ ਉਨ੍ਹਾਂ ਦੀਆਂ ਪਾਰਟਨਰਾਂ ਉਨ੍ਹਾਂ ਦੇ ਨਾਲ ਸਨ।

 

 

ਪ੍ਰਿਯੰਕਾ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਛੇਤੀ ਹੀ ਅਮੇਜ਼ਨ ਸਟੂਡੀਓਜ਼ ਦੀ ਸੀਰੀਜ਼ 'ਸੀਟਾਡੇਲ' ਵਿੱਚ ਨਜ਼ਰ ਆਵੇਗੀ। ਪ੍ਰਿਯੰਕਾ ਦੇ ਨਾਲ ਹਾਲੀਵੁੱਡ ਸਟਾਰ ਰਿਚਰਡ ਮੈਡਨ ਵੀ ਨਜ਼ਰ ਆਉਣਗੇ। ਇਸ ਗਲੋਬਲ ਸੀਰੀਜ਼ ਨੂੰ ਰੂਸੋ ਬ੍ਰਦਰਜ਼ ਪੇਸ਼ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra and Nick Jonas new song What A Man Gotta Do first look is out