ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ’ਤੇ ਇਕ ਪੋਸਟ ਦੇ ਐਨੇ ਕਰੋੜ ਲੈਂਦੀ ਹੈ ਪ੍ਰਿਯੰਕਾ ਚੋਪੜਾ

ਸੋਸ਼ਲ ਮੀਡੀਆ ’ਤੇ ਇਕ ਪੋਸਟ ਦੇ ਐਨੇ ਕਰੋੜ ਲੈਂਦੀ ਹੈ ਪ੍ਰਿਯੰਕਾ ਚੋਪੜਾ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅੱਜ ਕੱਲ੍ਹ ਮਿਆਮੀ ਵਿਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਉਥੇ ਉਨ੍ਹਾਂ ਦੀਆਂ ਕੁਝ ਫੋਟੋ ਵਾਇਰਲ ਹੋਈਆਂ ਸਨ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਅਜਿਹੇ ਐਕਟਰਾਂ ਵਿਚ ਗਿਣੀ ਜਾਂਦੀ ਹੈ ਜਿਨ੍ਹਾਂ ਆਪਣੇ ਦਮ ਉਤੇ ਕੇਵਲ ਬਾਲੀਵੁਡ ਵਿਚ ਹੀ ਨਹੀਂ ਹਾਲੀਵੁਡ ਵਿਚ ਵੀ ਆਪਣੀ ਅਲੱਗ ਪਹਿਚਾਣ ਬਣਾਈ ਹੈ। ਅਜਿਹੇ ਵਿਚ ਪ੍ਰਿਯੰਕਾ ਨੇ ਇਕ ਹੋਰ ਮਹਾਰਤ ਆਪਣੇ ਨਾਮ ਕਰ ਲਈ ਹੈ। ਗਲੋਬਲ ਸਟਾਰ ਬਣ ਚੁੱਕੀ ਪ੍ਰਿਯੰਕਾ ਦਾ ਨਾਮ ਇੰਸਟਾਗ੍ਰਾਮ ਰਿਚ ਲਿਸਟ 2019 ਵਿਚ ਸ਼ਾਮਲ ਹੋ ਗਿਆ ਹੈ।

 

 
 
 
 
 
 
 
 
 
 
 
 
 

Home sweet home.. ❤️💋😍

A post shared by Priyanka Chopra Jonas (@priyankachopra) on

 

ਹਾਪਰ ਐਚਕਿਊ ( HopperHQ ) ਵੱਲੋਂ ਜਾਰੀ ਇੰਸਟਾਗ੍ਰਾਮ ਰਿਚ ਲਿਸਟ 2019 ਵਿਚ ਜਿੱਥੇ ਪ੍ਰਿਯੰਕਾ ਚੋਪੜਾ 19ਵੇਂ ਸਥਾਨ ਉਤੇ ਹੈ ਉਥੇ ਕ੍ਰਿਕਟਰ ਵਿਰਾਟ ਕੋਹਲੀ 23ਵੇਂ ਸਥਾਨ ਉਤੇ ਹੈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਦੇ ਇੰਸਟਾਗ੍ਰਾਮ ਉਤੇ 43,038,343 ਫਾਲੋਅਰਜ਼ ਹਨ ਅਤੇ ਉਹ ਹਰੇਕ ਪੋਸਟ ਲਈ 271,000 ਡਾਲਰ (ਕਰੀਬ 1,86,98,390 ਰੁਪਏ) ਚਾਰਜ ਕਰਦੀ ਹੈ। ਉਥੇ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ ਉਤੇ 36,159,776 ਫਾਲੋਅਰਜ਼ ਹਨ। ਵਿਰਾਟ ਪੋਸਟ ਲਈ 196,000 ਡਾਲਰ (ਕਰੀਬ 1,35,26,450 ਕਰੋੜ) ਚਾਰਜ ਕਰਦੇ ਹਨ।

 

 
 
 
 
 
 
 
 
 
 
 
 
 

Basking in the sun. ☀️😎

A post shared by Virat Kohli (@virat.kohli) on

 

ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ ਦੇ ਰਿਚ ਲੋਕਾਂ ਦੀ ਇਸ ਸੇਲੇਬ ਲਿਸਟ ਵਿਚ ਬਿਊਟੀ, ਫੈਸ਼ਨ, ਫਿਟਨੇਸ, ਫੂਡ, ਲਾਈਫਸਟਾਈਲ, ਸਪੋਰਟਸ ਅਤੇ ਟ੍ਰੈਵਲ ਜਗਤ ਦੇ ਲੋਕ ਵੀ ਸ਼ਾਮਲ ਹਨ। ਇਸ ਲਿਸਟ ਵਿਚ 130,226,677 ਫਾਲੋਅਰਜ਼ ਦੇ ਨਾਲ ਕਾਇਲੀ ਕਾਰਦਸ਼ੀਆ ਨੰਬਰ 1 ਉਤੇ ਹੈ ਅਤੇ ਉਹ ਹਰੇਕ ਪੋਸਟ ਦੇ 1,266,000 ਡਾਲਰ ਚਾਰਜ ਕਰਦੀ ਹੈ।  ਇਸ ਤੋਂ ਬਾਅਦ ਦੂਜੇ ਨੰਬਰ ਉਤੇ ਪਾਪੁਲਰ ਅਮਰੀਕੀ ਸਿੰਗਰ ਏਰੀਆਨਾ ਗ੍ਰਾਂਡੇ ਹਨ ਜਿਨ੍ਹਾਂ ਦੇ ਇੰਸਟਾਗ੍ਰਾਮ ਉਤੇ 158,417,760 ਫਾਲੋਅਰਜ਼ ਹਨ ਅਤੇ ਉਹ ਹਰ ਪੋਸਟ ਲਈ 996,000 ਡਾਲਰ ਚਾਰਜ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka Chopra and virat only Indians on Instagram Rich List 2019 topped by kyliejenner lets know how much they earn