ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਨੇ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ’ਚ ਦਾਨ ਕੀਤੀ ਰਕਮ

ਕੋਰੋਨਾ ਵਾਇਰਸ ਦੀ ਮਹਾਂਮਾਰੀ ਦੁਨੀਆ ਦੇ 200 ਦੇ ਕਰੀਬ ਦੇਸ਼ਾਂ ਚ ਫੈਲ ਚੁਕੀ ਹੈ। 'ਕੋਵਿਡ -19' ਲੱਖਾਂ ਲੋਕਾਂ ਦੀ ਸਿਹਤ ਅਤੇ ਆਰਥਿਕ ਸੁਰੱਖਿਆ ਲਈ ਗੰਭੀਰ ਚੁਣੌਤੀਆਂ ਖੜ੍ਹੀ ਕਰਦਾ ਹੈ। ਭਾਰਤ ਵੀ ਇਸ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਐਮਰਜੈਂਸੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਦਦ ਅਤੇ ਐਮਰਜੈਂਸੀ ਰਾਹਤ ਫੰਡ ਬਣਾਉਣ ਦਾ ਐਲਾਨ ਕੀਤਾ। ਅਜਿਹੀ ਸਥਿਤੀ ਵਿੱਚ ਪ੍ਰਿਯੰਕਾ ਚੋਪੜਾ ਨੇ ‘ਬੋਨ ਵਿਵ’ ਨਾਮਕ ਸੰਸਥਾ ਨੂੰ 75 ਲੱਖ ਰੁਪਏ ਦਾਨ ਵਿੱਚ ਦਿੱਤੇ ਹਨ।

 

ਦਰਅਸਲ, ਪ੍ਰਿਯੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਨੀਆ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਾਡੀ ਮਦਦ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕੁਝ ਸੰਸਥਾਵਾਂ ਦੇ ਨਾਮ ਵੀ ਸਾਂਝੇ ਕੀਤੇ ਸਨ, ਜਿਸ ਦੇ ਤਹਿਤ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਅੱਗੇ ਆ ਕੇ ਇਸ ਨੇਕ ਕੰਮ ਲਈ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ।

 

ਹੁਣ ਪ੍ਰਿਯੰਕਾ ਚੋਪੜਾ ਨੇ 'ਬੋਨ ਵਿਵ' ਨਾਮਕ ਸੰਸਥਾ ਦੀ ਮਦਦ ਲਈ ਆਪਣਾ ਹੱਥ ਖੜਾ ਕੀਤਾ ਹੈ। ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ ਕਿ ਮੈਂ ਅਤੇ ਨਿਕ ਦੋਵੇਂ, ਅਸੀਂ ਇਸ ਸੰਸਥਾ ਨੂੰ ਇਕ ਲੱਖ ਡਾਲਰ ਦਾਨ ਕਰ ਰਹੇ ਹਾਂ। ਇਹ ਉਨ੍ਹਾਂ ਔਰਤਾਂ ਲਈ ਹੈ ਜੋ ਮੁਸੀਬਤ ਦੇ ਸਮੇਂ ਚ ਵੀ ਅੱਗੇ ਵੱਧ ਰਹੀਆਂ ਹਨ। ਜੇ ਤੁਸੀਂ ਇਕ ਅਜਿਹੀ ਔਰਤ ਨੂੰ ਜਾਣਦੇ ਹੋ ਜਿਸਦੀ ਕਹਾਣੀ ਨੂੰ ਸਾਨੂੰ ਉਜਾਗਰ ਕਰਨਾ ਚਾਹੀਦਾ ਹੈ, ਤਾਂ ਸਾਡੇ ਨਾਲ ਸਾਂਝਾ ਕਰੋ, ਫਿਰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਉਦਯੋਗ ਤੋਂ ਹੈ। ਇਕੱਠੇ ਅਸੀਂ ਉਨ੍ਹਾਂ ਨੂੰ ਅੱਗੇ ਲੈ ਜਾਵਾਂਗੇ, ਤਾਂ ਹੀ ਔਰਤਾਂ ਅੱਗੇ ਵਧਣਗੀਆਂ।

 

 

 

 

 

 

 

 
 
 
 
 
 
 
 
 
 
 
 
 

The world needs our help more than ever. These organizations are doing amazing work by helping those impacted by #Covid19. They are feeding the hungry (including children out of school), supporting doctors and first responders, helping low income and homeless communities, and supporting our colleagues in the entertainment industry. Nick and I have already donated to these charities: @unicef, @feedingamerica, @goonj, @doctorswithoutborders, @nokidhungry, @give_india, @sagaftra, @iahvofficial, @friends_of_aseema, and #PMCares Fund. Thank you for everything you are doing. They need your support too, and we would implore you to donate as well. I have linked to each org with a swipe up in my stories...no donation is too small. Together we can help the world beat this. ❤️ @nickjonas

A post shared by Priyanka Chopra Jonas (@priyankachopra) on

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra donated amt in the fight against the Corona virus