ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿੱਕ ਜੋਨਸ ਨੇ ਸੰਗੀਤ ਦੌਰਾਨ ਕੀਤਾ ਕੁਝ ਖ਼ਾਸ, ਇਮੋਸ਼ਨਲ ਹੋਈ ਪ੍ਰਿਅੰਕਾ ਚੋਪੜਾ

ਨਿੱਕ ਜੋਨਸ ਨੇ ਸੰਗੀਤ ਦੌਰਾਨ ਕੀਤਾ ਕੁਝ ਖ਼ਾਸ, ਇਮੋਸ਼ਨਲ ਹੋਈ ਪ੍ਰਿਅੰਕਾ ਚੋਪੜਾ

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ 2 ਦਸੰਬਰ ਨੂੰ ਵਿਆਹ ਕਰਵਾਉਣ ਜਾ ਰਹੇ ਹਨ. ਸ਼ੁੱਕਰਵਾਰ ਦੀ ਰਾਤ ਨੂੰ, ਦੋਵਾਂ ਦੀ ਸੰਗੀਤ ਸੈਰੇਮੋਨੀ ਹੋਈ, ਜਿਸ 'ਚ ਮਹਿਮਾਨਾਂ ਨੇ ਕਾਫੀ ਆਨੰਦ ਮਾਣਿਆ. ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਿੱਕ ਨੇ ਆਪਣੀ ਜੀਵਨ ਸਾਥੀ ਪ੍ਰਿਯੰਕਾ ਲਈ ਸੰਗੀਤ ਵਿੱਚ ਖ਼ਾਸ ਡਾਂਸ ਵੀ ਕੀਤਾ, ਜਿਸ ਕਾਰਨ ਪ੍ਰਿਯੰਕਾ ਬਹੁਤ ਭਾਵਨਾਤਮਕ ਹੋ ਗਈ.

 

ਡੀਐਨਏ ਦੀ ਰਿਪੋਰਟ ਦੇ ਅਨੁਸਾਰ, ਨਿੱਕ ਨੇ ਪ੍ਰਿਯੰਕਾ ਲਈ ਸਪੈਸ਼ਲ ਡਾਂਸ ਤਿਆਰ ਕੀਤਾ ਸੀ. ਜਦੋਂ ਪ੍ਰਿਸੰਕਾ ਨੇ ਸੰਗੀਤ ਵਿਚ ਨਿੱਕ ਦਾ ਡਾਂਸ ਵੇਖਿਆ ਤਾਂ ਉਹ ਭਾਵੁਕ ਹੋ ਗਈ.

 

ਸੰਗੀਤ ਸਮਾਗਮ

ਸ਼ੁੱਕਰਵਾਰ ਨੂੰ, ਪ੍ਰਿਯੰਕਾ ਦਾ ਸੰਗੀਤ ਸਮਾਗਮ ਹੋਇਆ. ਮੁਕੇਸ਼ ਅੰਬਾਨੀ ਵੀ ਆਪਣੇ ਪਰਿਵਾਰ ਨਾਲ ਪ੍ਰਿਯੰਕਾ ਦੇ ਸੰਗੀਤ 'ਚ ਸ਼ਾਮਲ ਹੋਏ. ਹਵਾਈ ਅੱਡੇ 'ਤੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ, ਪੁੱਤਰ ਅਨੰਤ ਤੇ ਪੁੱਤਰੀ ਈਸ਼ਾ ਨੂੰ ਦੇਖਿਆ ਗਿਆ.

 

ਵਿਆਹ ਦੀਆਂ ਰਸਮਾਂ ਵਿਚਾਲੇ ਕ੍ਰਿਕੇਟ ਮੈਚ

 

ਮੀਡੀਆ ਦੀਆਂ ਰਿਪੋਰਟਾਂ ਅਨੁਸਾਰ "ਸ਼ਨੀਵਾਰ ਨੂੰ, ਇੱਕ ਕ੍ਰਿਕੇਟ ਮੈਚ ਲਾੜੀ ਤੇ ਲਾੜੇ ਦੇ ਪਰਿਵਾਰ ਵਿਚਾਲੇ ਖੇਡਿਆ ਜਾਵੇਗਾ. ਇਸ ਲਈ ਪੀ ਅਤੇ ਐਨ ਨਾਮਕ 2 ਟੀਮਾਂ ਬਣਾਈਆਂ ਜਾਣਗੀਆਂ.  

 

ਸ਼ਾਹੀ ਵਿਆਹ

ਇਸ ਸ਼ਾਹੀ ਵਿਆਹ ਵਿੱਚ, ਵਿਸ਼ੇਸ਼ ਨਿਯਮਾਂ ਤੇ ਸ਼ਰਤਾਂ ਨੂੰ ਮਹਿਮਾਨਾਂ ਅਤੇ ਕੰਮ ਵਾਲਿਆਂ ਨੂੰ ਮੰਨਣਾ ਪਵੇਗਾ. ਮਹਿਮਾਨ ਕੈਮਰੇ ਵਾਲਾ ਮੋਬਾਈਲ ਫੋਨ ਲੈ ਕੇ ਨਹੀਂ ਜਾ ਸਕਦੇ  ਹਰੇਕ ਦਾ ਫੋਨ ਲੈ ਕੇ ਟੋਕਨ ਨੰਬਰ ਦਿੱਤਾ ਜਾਏਗਾ,ਵਿਆਹ ਦੌਰਾਨ ਮਹਿਮਾਨਾਂ ਨੂੰ ਕੈਮਰਾ ਰਹਿਤ ਮੋਬਾਈਲ ਫੋਨ ਦਿੱਤਾ ਜਾਵੇਗਾ, ਜਿਸ ਦੀ ਵਰਤੋਂ ਉਹ ਕਰ ਸਕਦੇ ਹਨ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka chopra get emotional on her sangeet ceremony as nick jonas gave special performansce to her