ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਆਪਣੇ ਸਹੁਰਿਆਂ ਨਾਲ ਕਾਫੀ ਚੰਗਾ ਤਾਲਮੇਲ ਹੈ। ਹਾਲ ਹੀ ਚ ਪੂਰਾ ਜੋਨਸ ਪਰਿਵਾਰ ਜੋਨਸ ਬਰਦਰਸ ਦੇ ਸ਼ੋਅ ਲਈ ਇਕੱਠਾ ਦਿਖਾਈ ਦਿੱਤਾ। ਇਸ ਵਿਚਾਲੇ ਪ੍ਰਿਯੰਕਾ ਅਤੇ ਉਨ੍ਹਾਂ ਦੀ ਸੱਸ ਦੀ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਜਿਹੜੀਆਂ ਕਿ ਉਨ੍ਹਾਂ ਦੇ ਸਹੁਰੇ ਨੇ ਸ਼ੇਅਰ ਕੀਤੀਆਂ ਹਨ।

ਇਸ ਦੇ ਨਾਲ ਹੀ ਪ੍ਰਿਯੰਕਾ ਨੇ ਹੋਰ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਹੜੀ ਉਨ੍ਹਾਂ ਦੇ ਮਿਆਮੀ ਸ਼ੋਅ ਨਾਲ ਜੁੜੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਇਹ ਸਾਫ ਪਤਾ ਚਲਦਾ ਹੈ ਕਿ ਪੂਰਾ ਪਰਿਵਾਰ ਇਸ ਸ਼ੋਅ ਲਈ ਬਹੁਤ ਉਤਸ਼ਾਹਤ ਸਨ।

ਪ੍ਰਿਯੰਕਾ ਨੇ ਆਪਣੀ ਦੋਨਾਂ ਜਠਾਣੀਆਂ ਦੇ ਨਾਲ ਅਤੇ ਭਤੀਜਿਆਂ ਨਾਲ ਫ਼ੋਟੋ ਸ਼ੇਅਰ ਕੀਤੀ ਸੀ। ਦੱਸ ਦੇਈਏ ਕਿ ਪ੍ਰਿਯੰਕਾ ਦਾ ਆਪਣੀ ਦੋਨਾਂ ਜਠਾਣੀਆਂ ਦੇ ਨਾਲ ਕਾਫੀ ਚੰਗਾ ਤਾਲਮੇਲ ਹੈ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਇਕ ਹੋਰ ਫ਼ੋਟੋ ਸ਼ੇਅਰ ਕੀਤੀ ਸੀ ਜਿਸ ਚ ਤਿੰਨਾਂ ਜੇ ਭੈਣਾਂ ਨਜ਼ਰ ਆ ਰਹੀ ਹਨ।

.