ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆਂ ਦੇ ਸਭ ਤੋਂ ਸੋਹਣੇ ਸ਼ਹਿਰ 'ਚ ਹੋਊ ਪ੍ਰਿਯੰਕਾ-ਨਿੱਕ ਦਾ ਵਿਆਹ

ਪ੍ਰਿਯੰਕਾ-ਨਿੱਕ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਹਾਲੀਵੁੱਡ ਗਾਇਕ ਨਿਕ ਜੋਨਾਸ ਨੇ 18 ਅਗਸਤ ਨੂੰ ਭਾਰਤ ਵਿੱਚ ਸਗਾਈ ਕੀਤੀ ਤੇ ਦੋਵਾਂ ਦੇ ਰਿਸ਼ਤੇ 'ਤੇ ਇੱਕ ਅਧਿਕਾਰਕ ਮੋਹਰ ਲਗਾ ਦਿੱਤੀ। ਕੁੜਮਾਈ ਤੋਂ ਬਾਅਦ ਨਜ਼ਰ ਹੁਣ ਦੋਵਾਂ ਦੇ ਵਿਆਹ 'ਤੇ ਹੈ।  ਪ੍ਰਿਯੰਕਾ ਆਪਣੀ ਵਿਆਹ ਦੀ ਤਿਆਰੀ ਕਰ ਰਹੀ ਹੈ ਪਰ ਉਹ ਇਸ ਬਾਰੇ ਕੁਝ ਨਹੀਂ ਦੱਸ ਰਹੀ।  ਇਸ ਦੌਰਾਨ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਪ੍ਰਿਯੰਕਾ ਆਪਣੇ ਵਿਆਹ ਨੂੰ ਗੁਪਤ ਰੱਖਣਾ ਚਾਹੁੰਦੀ ਹੈ। ਇਸ ਲਈ ਪ੍ਰਿਯੰਕਾ ਨੇ ਆਪਣੇ ਵਿਆਹ ਲਈ ਇਕ ਟਾਪੂ ਚੁਣਿਆ ਹੈ।  ਇਸ ਟਾਪੂ ਦਾ ਨਾਮ ਹਵਾਈ ਹੈ। ਹਵਾਈ ਟਾਪੂ ਸੰਸਾਰ ਵਿਚ ਆਪਣੀ ਸੁੰਦਰਤਾ ਅਤੇ ਸ਼ਾਂਤੀ ਲਈ ਜਾਣਿਆ ਜਾਂਦਾ ਹੈ।

 

ਬਾਲੀਵੁੱਡ ਲਾਈਫ ਡਾਟਕਾਮ ਵੈੱਬਸਾਈਟ ਨੇ ਪ੍ਰਿਯੰਕਾ ਦੇ ਵਿਆਹ ਦੀ ਜਗ੍ਹਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਪ੍ਰਿਅੰਕਾ ਅਤੇ ਨਿਕ ਨੇ ਫੈਸਲਾ ਕੀਤਾ ਹੈ ਕਿ ਉਹ ਹਵਾਈ ਵਿੱਚ ਵਿਆਹ ਕਰਨਗੇ। ਉਹ ਅਜਿਹੀ ਜਗ੍ਹਾ ਚਾਹੁੰਦੇ ਹਨ ਜੋ ਮੀਡੀਆ ਅਤੇ ਭੀੜ-ਭਾੜ ਤੋਂ ਦੂਰ ਹੋਵੇ।

 

 

A post shared by Priyanka Chopra (@priyankachopra) on

 

 ਅਗਲੇ ਸਾਲ ਅਕਤੂਬਰ ਵਿੱਚ ਵਿਆਹ ਹੋਣ ਦੀ ਸੰਭਾਵਨਾ ਹੈ, ਪਰ ਡੇਟ ਅਜੇ ਤਕ ਫਾਈਨਲ ਨਹੀਂ ਹੋਈ। ਬਾਲੀਵੁੱਡ ਦੀ ਦੇਸੀ ਕੁੜੀ ਪ੍ਰਿਯੰਕਾ ਚੋਪੜਾ ਨੇ ਆਪਣੇ ਵਿਆਹ ਲਈ ਹਵਾਈ ਦੀ ਚੋਣ ਕੀਤੀ ਹੈ।  ਹਵਾਈ ਮੰਗੇਤਰ ਨਿਕ ਜੋਨਾਸ ਦੇ ਸਭ ਤੋਂ ਮਨਪਸੰਦ ਸਥਾਨਾਂ ਵਿੱਚੋਂ ਇਕ ਹੈ। ਕਿਉਂਕਿ ਨਿੱਕ ਅਕਸਰ ਆਪਣੇ ਗਾਣਿਆਂ ਅਤੇ ਫਿਲਮਾਂ ਨੂੰ ਸ਼ੂਟ ਕਰਨ ਲਈ ਇੱਥੇ ਆਉਂਦੇ ਹਨ।

 

ਨਿੱਕ ਹਵਾਈ ਨੂੰ ਆਪਣੇ ਲਈ ਖੁਸ਼ਕਿਸਮਤ ਸਥਾਨ ਸਮਝਦਾ ਹੈ।

 

 

A post shared by Priyanka Chopra (@priyankachopra) on

hawaii

 

ਦੋਵਾਂ ਦਾ ਵਿਆਹ ਬਹੁਤ ਸ਼ਾਹੀ ਹੋਣ ਵਾਲਾ ਹੈ। ਕਿਉਂਕਿ ਹਵਾਈ ਨੂੰ ਦੁਨੀਆਂ ਦੇ ਸਭ ਤੋਂ ਸੋਹਣੇ ਅਤੇ ਮਹਿੰਗੇ ਸ਼ਹਿਰਾਂ ਵਿਚ ਗਿਣਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka chopra nick jonas misght marriage in hawaii