ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਨੇ ਕੀਤਾ ਵੱਡਾ ਖੁਲਾਸਾ, ਹੋਣਾ ਪਿਆ ਸੀ ਰੰਗਭੇਦ ਦਾ ਸ਼ਿਕਾਰ

ਪ੍ਰਿਯੰਕਾ ਚੋਪੜਾ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਆਪਣਾ 36ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ 'ਤੇ ਉਹ ਆਪਣੇ ਬੁਆਏਫ੍ਰੈਂਡ ਨਿੱਕ ਜੋਨਸ ਨਾਲ ਜਸ਼ਨ ਮਨਾਉਣ ਵਾਲੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਿਯੰਕਾ ਨਿੱਕ ਨਾਲ ਆਪਣਾ ਜਨਮਦਿਨ ਮਨਾਵੇਗੀ।  ਨਿੱਕ ਨਾਲ ਆਪਣੇ ਸਬੰਧਾਂ ਕਾਰਨ ਪ੍ਰਿਯੰਕਾ ਲਗਾਤਾਰ ਸੁਰਖੀਆਂ ਚ ਬਣੀ ਹੋਈ ਹੈ। ਪ੍ਰਿਯੰਕਾ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਇਕ ਇੰਟਰਵਿਊ ਬਾਰੇ ਦੱਸਣ ਜਾ ਰਹੇ ਹਾਂ ਜਿਸ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਨਹਾ ਚੁੱਕੀ ਹੈ।

 

ਇੱਕ ਚੈਟ ਸ਼ੋਅ ਦੌਰਾਨ ਕੀਤਾ ਖੁਲਾਸਾ  ...


ਪ੍ਰਿਯੰਕਾ ਸਕ੍ਰੀਨ 'ਤੇ ਬੋਲਡ ਨਜ਼ਰ ਆਉਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਬੇਬਾਕੀ ਨਾਲ ਗੱਲ ਕਰਦੀ ਹੈ। ਪ੍ਰਿਯੰਕਾ ਨੇ ਆਪਣੇ ਨਿੱਜੀ ਜੀਵਨ ਬਾਰੇ ਇੱਕ ਚੈਟ ਸ਼ੋਅ ਵਿੱਚ ਬਹੁਤ ਵੱਡੇ ਖੁਲਾਸੇ ਕੀਤੇ। ਗੱਲਬਾਤ ਦੌਰਾਨ ਪ੍ਰਿਯੰਕਾ ਨੇ ਦੱਸਿਆ ਕਿ ਇੱਕ ਵਾਰ ਉਸਨੂੰ ਉਸਦੇ ਰੰਗ ਕਰਕੇ ਭੇਦਭਾਵ ਸਹਿਣਾ ਪਿਆ ਸੀ। ਉਹ ਫ਼ਿਲਮ ਦੇ ਸਿਲਸਲੇ ਵਿਚ ਬਾਹਰ ਗਈ ਹੋਈ ਸੀ ਪਰ ਉਸਦੇ ਮੈਨੇਜਰ ਨੂੰ ਕਹਿ ਦਿੱਤਾ ਗਿਆ ਕਿ ਸਾਨੂੰ ਭੂਰੇ ਰੰਗ ਦੇ ਕਲਾਕਾਰ ਫ਼ਿਲਮ ਲਈ ਨਹੀਂ ਚਾਹੀਦੇ। ਇਹ ਗੱਲ ਜਾਣ ਕੇ ਪ੍ਰਿੰਯਕਾ ਨੂੰ ਹੈਰਾਨੀ ਵੀ ਹੋਈ ਅਤੇ ਤਕਲੀਫ਼ ਵੀ ਹੋਈ।

 

Nick and Priyanka in London 📸

A post shared by The Jonas Diaries (@thejonasdiaries) on

 

ਇਨ੍ਹਾਂ ਨਾਲ ਜੁੜਿਆ ਨਾਮ ...

 ਪ੍ਰਿਅੰਕਾ ਚੋਪੜਾ ਦਾ ਨਾਮ ਕਈ ਬਾਲੀਵੁੱਡ ਅਦਾਕਾਰਾਂ ਨਾਲ ਵੀ ਜੁੜ ਚੁੱਕਿਆ ਹੈ। ਇਸ ਸੂਚੀ 'ਚ ਅਕਸ਼ੈ ਕੁਮਾਰ, ਸ਼ਾਹਿਦ ਕਪੂਰ ਅਤੇ ਸ਼ਾਹਰੁਖ ਖ਼ਾਨ ਵਰਗੇ ਪ੍ਰਸਿੱਧ ਕਲਾਕਾਰਾਂ ਦੇ ਨਾਂ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka chopra reveals in a interview that she faced discrimination because of her color