ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਨੂੰ ਛੱਡ ਕੇ ਅਮਰੀਕਾ ਤੁਰ ਗਏ ਨਿੱਕ ਜੋਨਸ, ਚਿਹਰੇ ’ਤੇ ਦਿਖੀ ਉਦਾਸੀ

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਵਿਆਹ ਮਗਰੋਂ ਇਕੱਠਿਆਂ ਨਿਜੀ ਸਮਾਂ ਬਿਤਾ ਰਹੇ ਸਨ। ਇੱਕ ਦੂਜੇ ਨੂੰ ਪੂਰਾ ਸਮਾਂ ਦੇ ਰਹੇ ਸਨ। ਪਰ ਹੁਣ ਨਿੱਕ ਜੋਨਸ ਦੇਸੀ ਕੁੜੀ ਨੂੰ ਛੱਡ ਕੇ ਵਾਪਸ ਅਮਰੀਕਾ ਪਰਤ ਗਏ ਹਨ।

 

ਦਰਅਸਲ ਲੰਘੀ ਰਾਤ ਨਿੱਕ ਅਮਰੀਕਾ ਲਈ ਰਵਾਨਾ ਹੋ ਗਏ ਹਨ। ਪ੍ਰਿਯੰਕਾ ਆਪਣੇ ਪਤੀ ਨਿੱਕ ਜੋਨਸ ਨੂੰ ਏਅਰਪੋਰਟ ਤੇ ਛੱਡਣ ਵੀ ਆਈ ਸੀ। ਇਸ ਦੌਰਾਨ ਪ੍ਰਿਯੰਕਾ ਦੇ ਚਿਹਰੇ ਤੇ ਉਦਾਸੀ ਜ਼ਰੂਰ ਦਿਖ ਰਹੀ ਸੀ। ਜਿਸ ਦਾ ਕਾਰਨ ਇਹ ਵੀ ਹੈ ਕਿ ਦੋਵੇਂ ਵਿਆਹ ਮਗਰੋਂ ਹੁਣ ਪਹਿਲੀ ਵਾਰ ਦੋਵੇਂ ਵੱਖ ਹੋਏ ਹਨ।

 

 

 

 


 
ਵਿਆਹ ਮਗਰੋਂ ਪ੍ਰਿਯੰਕਾ ਅਤੇ ਨਿੱਕ ਦਾ ਪੂਰਾ ਸਮਾਂ ਰੁਝੇਵਿਆਂ ਚ ਲੰਘ ਰਿਹਾ ਸੀ। ਵਿਆਹ ਤੋਂ ਤੁਰੰਤ ਬਾਅਦ ਹੀ ਪ੍ਰਿਯੰਕਾ ਨੂੰ ਆਪਣੇ ਕੰਮ ਲਈ ਦਿੱਲੀ ਆਉਣਾ ਪਿਆ। ਫਿਰ ਦੋਨਾਂ ਨੇ ਈਸ਼ਾ ਅੰਬਾਨੀ ਦੇ ਵਿਆਹ ਦੀ ਪਾਰਟੀ ਚ ਸ਼ਮੂਲੀਅਤ ਕੀਤੀ ਅਤੇ ਉਸਤੋਂ ਬਾਅਦ ਦੋਵੇਂ ਓਮਾਨ ਚ ਥੋੜੇ ਸਮੇਂ ਲਈ ਹਨੀਮੂਨ ਤੇ ਗਈ। ਉਸ ਤੋਂ ਬਾਅਦ ਲੰਘੀ ਰਾਤ ਈਸ਼ਾ ਦੇ ਵਿਆਹ ਲਈ ਮੁੜ ਪਰਤੇੇ।

 

 

 

ਨਿੱਕ ਜੋਨਸ ਦੇ ਅਮਰੀਕਾ ਚਲੇ ਜਾਣ ਨਾਲ ਪ੍ਰਿਯੰਕਾ ਚੋਪੜਾ ਅਨਿਲ ਅੰਬਾਨੀ ਦੀ ਧੀ ਦੇ ਵਿਆਹ ਚ ਰੱਖੀ ਗਈ ਪਾਰਟੀ ਚ ਕੀ ਹੁਣ ਇਕੱਲੀ ਜਾਵੇਗੀ, ਕੁੱਠ ਕਹਿਣਾ ਮੁਸ਼ਕਲ ਹੈ।

 

ਦੱਸਣਯੋਗ ਹੈ ਕਿ ਜੋਧਪੁਰ ਦੇ ਆਲੀਸ਼ਾਨ ਉਮੇਦ ਭਵਨ ਚ 1-2 ਦਸੰਬਰ ਨੂੰ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦਾ ਵਿਆਹ ਸ਼ਾਹੀ ਅੰਦਾਜ਼ ਚ ਹੋਇਆ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka chopra see off husband nick jonas to airpor