ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਅੰਕਾ ਚੋਪੜਾ ਨੇ ਇਸ ਖਾਸ ਅੰਦਾਜ 'ਚ ਕੀਤਾ ਨਵੇਂ ਸਾਲ 2020 ਦਾ ਸਵਾਗਤ

ਨਵੇਂ ਸਾਲ ਮੌਕੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਸਾਰੇ ਚਹੇਤਿਆਂ ਨਾਲ ਇੱਕ ਸਪੈਸ਼ਲ ਵੀਡੀਓ ਸ਼ੇਅਰ ਕੀਤੀ ਹੈ। ਪ੍ਰਿਅੰਕਾ ਚੋਪੜਾ ਨੇ ਸਾਲ 2019 ਦੇ ਕਈ ਯਾਦਗਾਰ ਪਲਾਂ ਨੂੰ ਜੋੜ ਕੇ ਇਹ ਵੀਡੀਓ ਬਣਾਈ ਹੈ। ਜਿਸ 'ਚ ਮੈਡਮ ਤੁਸਾਦ ਮਿਊਜ਼ੀਅਮ ਤੋਂ ਲੈ ਕੇ ਫਿਲਮ 'ਦੀ ਸਕਾਈ ਇਜ ਪਿੰਕ' ਦੇ ਖਾਸ ਪਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। 
 

ਇਸ ਦੇ ਨਾਲ ਹੀ ਪ੍ਰਿਅੰਕਾ ਨੇ ਇਸ ਵੀਡੀਓ 'ਚ ਪਰਸਨਲ ਲਾਈਫ ਦੇ ਅਹਿਮ ਪਲਾਂ ਨੂੰ ਵੀ ਫੈਨਸ ਦੇ ਰੂਬਰੂ ਕਰਵਾਇਆ ਹੈ, ਜਿਸ 'ਚ ਨਿਕ ਜੋਨਸ ਵੀ ਨਜ਼ਰ ਆ ਰਹੇ ਹਨ।
 

 

ਪ੍ਰਿਅੰਕਾ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ ਕਿ ਇੱਕ ਹੋਰ ਸਾਲ ਇੱਕ ਹੋਰ ਗਿਫਟ। ਇੰਤਜਾਰ ਨਹੀਂ ਕਰ ਸਕਦੀ ਕਿ 2020 ਦੇ ਪਿਟਾਰੇ 'ਚ ਕੀ ਹੈ। ਪਰਮਾਤਮਾ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਭਰੀਆਂ ਹਨ। ਪ੍ਰਿਅੰਕਾ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਨੇ ਬਹੁਤ ਪਸੰਦ ਕੀਤਾ ਹੈ ਅਤੇ ਪ੍ਰਿਅੰਕਾ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕੁਮੈਂਟ ਵੀ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka chopra share a video and welcomes 2020 remember 2019 with husband nick jonas