ਪ੍ਰਿਯੰਕਾ ਚੋਪੜਾ (Priyanka Chopra) ਹਾਲ ਹੀ ਵਿੱੱਚ ਮੁੰਬਈ ਪਹੁੰਚੀ ਹੈ। ‘ਇਨਸਟਾਇਲ’ (InStyle) ਮੈਗਜ਼ੀਨ ਦੇ ਫ਼ੋਟੋਸ਼ੂਟ ਤੋਂ ਬਾਅਦ ਉਹ ਮੁੰਬਈ ਆਈ ਹੈ।
ਮੁੰਬਈ ਆਏ ਹੋਏ ਉਸ ਨੂੰ ਦੋ ਦਿਨ ਹੋ ਚੁੱਕੇ ਹਨ ਜਿਸ ਦਿਨ ਉਹ ਮੁੰਬਈ ਆਈ ਸੀ ਉਦੋਂ ਉਨ੍ਹਾਂ ਨੇ ਖੁਦ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਸੀ ਜਿਸ ਵਿੱਚ ਉਹ 'ਮੁੰਬਈ ਮੇਰੀ ਜਾਨ ਕਹਿੰਦੀ' ਹੋਈ ਨਜ਼ਰ ਆ ਰਹੀ ਸੀ।
ਪ੍ਰਿਯੰਕਾ ਚੋਪੜਾ ਜੋਨਸ ( Priyanka Chopra Jonas) ਆਏ ਦਿਨ ਸੁਰਖ਼ੀਆਂ ਵਿਚ ਰਹਿੰਦੀ ਹੈ। ਇਕ ਵਾਰ ਫਿਰ, ਪ੍ਰਿਯੰਕਾ ਚੋਪੜਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿਚ ਪ੍ਰਿਯੰਕਾ ਚੋਪੜਾ ਫਰਹਾਨ ਅਖ਼ਤਰ (Farhan Akhtar) ਅਤੇ ਜ਼ਾਇਰਾ ਵਸੀਮ (Zaira Waseem) ਨਾਲ ਨਜ਼ਰ ਆਏ ਸਨ।
ਇਨ੍ਹਾਂ ਸਾਰਿਆਂ ਦੀ ਫ਼ਿਲਮ 'ਦ ਸਕਾਈ ਇਜ ਪਿੰਕ' (The Sky Is Pink) ਆਉਣ ਵਾਲੀ ਹੈ। ਇਸ ਫ਼ਿਲਮ ਨੂੰ ਸੋਨਾਲੀ ਬੋਸ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਚੋਪੜਾ, ਸਿਧਾਰਥ ਰਾਏ ਕਪੂਰ ਨਾਲ ਵੀ ਨਜ਼ਰ ਆਈ ਸੀ।