ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਨੇ ਜਿੱਤਿਆ Beauty of the Year ਐਵਾਰਡ

-----ਕਿਹਾ, ਖੂਬਸੂਰਤ ਹੋਣਾ ਹੀ ਸਭ ਕੁਝ ਨਹੀਂ-----

 

ਪ੍ਰਿਯੰਕਾ ਚੋਪੜਾ ਨੇ ਪੀਪਲ ਮੈਗਜ਼ੀਨ ਦੁਆਰਾ ‘ਬਿਊਟੀ ਆਫ਼ ਦੀ ਇਅਰ’ ਅੈਵਾਰਡ ਜਿੱਤਿਆ ਹੈ। ਇਸ ਦੌਰਾਨ ਕਾਫੀ ਖੂਬਸੂਰਤ ਦਿੱਖ ਚ ਨਜ਼ਰ ਆਈ। ਐਵਾਰਡ ਜਿੱਤਣ ਮਗਰੋਂ ਪ੍ਰਿਯੰਕਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਿਸ ਦੁਨੀਆ ਚ ਅਸੀਂ ਰਹਿੰਦੇ ਹਾਂ ਉੱਥੇ ਸਿਰਫ ਖ਼ੂਬਸੂਰਤ ਹੋਣਾ ਹੀ ਸਭ ਕੁਝ ਨਹੀਂ ਹੁੰਦ, ਖੂਬਸੂਰਤ ਸਾਡੇ ਕੰਮ ਅਤੇ ਸਾਡੀ ਸਮਰਥਾ ’ਤੇ ਨਿਰਭਰ ਕਰਦੀ ਹੈ। ਇਹ ਤੁਹਾਡੀ ਕਾਬਲਿਅਤ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨਾ ਚੰਗਾ ਕਰਦੇ ਹੋ।

 

ਹਾਲ ਹੀ ਚ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਅਮਰੀਕੀ ਪਾਪ ਗਾਇਕ ਨਿੱਕ ਜੋਨਸ ਨਾਲ ਵਿਆਹ ਕਰਨ ਮਗਰੋਂ ਪਹਿਲਾ ਇਸਟਰ ਆਪਣੇ ਪਤੀ ਨਾਲ ਮਨਾਇਆ। ਦੋਨਾਂ ਨੇ ਅਟਲਾਂਟਾ ਚ ਇਸਟਰ ਮਨਾਇਆ ਅਤੇ ਇਸਦੀ ਕੁਝ ਖੂਬਸੂਰਤ ਤਸਵੀਰਾਂ ਨੂੰ ਪ੍ਰਿਯੰਕਾ ਨੇ ਐਤਵਾਰ ਦੇ ਦਿਨ ਆਪਣੇ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਨਿੱਕ ਦੀ ਮਾਂ ਡੈਨਿਸੀ ਜੋਨਸ ਵੀ ਉਨ੍ਹਾਂ ਨਾਲ ਨਜ਼ਰ ਆਈ। ਤਸਵੀਰ ਦੇ ਕੈਪਸ਼ਨ ਚ ਪ੍ਰਿਯੰਕਾ ਨੇ ਲਿਖਿਆ, ਅਸੀਂ ਸਾਰਿਆਂ ਵਲੋਂ ਤੁਹਾਨੂੰ ਹੈਪੀ ਇਸਟਰ।

 

ਤਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪ੍ਰਿਯੰਕਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਪਰ ਜਦੋਂ ਨਿਕ ਨੂੰ ਹੁਣ ਜਿਹੇ ਪਰਿਵਾਰ ਵਧਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਅਸੀਂ ਇਸ ਮਾਮਲੇ ਤੇ ਆਪਣਾ ਟਾਈਮ ਲੈ ਰਹੇ ਹਾਂ। ਨਿੱਕ ਨੇ ਇਹ ਵੀ ਕਿਹਾ ਕਿ ਸਾਡੇ ਪਰਿਵਾਰ ਚ ਭਰਾਵਾਂ ਦੇ ਨਾਲ-ਨਾਲ ਭਰਾਵਾਂ ਦੀਆਂ ਪਤਨੀਆਂ ਵਿਚਾਲੇ ਵੀ ਚੰਗੀ ਸਮਝ ਹੈ।

 

ਪ੍ਰਿਯੰਕਾ ਦੇ ਕੰਮ ਬਾਰੇ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਦ ਸਕਾਏ ਇਜ਼ ਪਿੰਕ’ ਚ ਨਜ਼ਰ ਆਉਣ ਵਾਲੀ ਹਨ ਜਿਸ ਨੂੰ ਸੋਨਾਲੀ ਬੋਸ ਦੁਆਰਾ ਨਿਰਦੇਸ਼ਨ ਦਿੱਤਾ ਜਾ ਰਿਹਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra wins beauty of the year award