ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਠੱਗਜ਼ ਆਫ਼ ਹਿੰਦੁਸਤਾਨ` ਦੇ ਨਿਰਮਾਤਾਵਾਂ `ਤੇ ਪਈ ਇੱਕ ਨਵੀਂ ਮੁਸੀਬਤ

‘ਠੱਗਜ਼ ਆਫ਼ ਹਿੰਦੁਸਤਾਨ` ਦੇ ਨਿਰਮਾਤਾਵਾਂ `ਤੇ ਪਈ ਇੱਕ ਨਵੀਂ ਮੁਸੀਬਤ

300 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਫਿ਼ਲਮ ‘ਠੱਗਜ਼ ਆਫ਼ ਹਿੰਦੁਸਤਾਨ` ਦੇ ਨਿਰਮਾਤਾਵਾਂ `ਤੇ ਹੁਣ ਇੱਕ ਨਵੀਂ ਮੁਸੀਬਤ ਪੈਣ ਜਾ ਰਹੀ ਹੈ। ਬੀਤੀ 8 ਨਵੰਬਰ ਨੂੰ ਰਿਲੀਜ਼ ਹੋਈ ਆਮਿਰ ਖ਼ਾਨ ਤੇ ਅਮਿਤਾਭ ਬੱਚਨ ਦੀ ਇਹ ਫਿ਼ਲਮ ਮਸਾਂ 150 ਕਰੋੜ ਰੁਪਏ ਤੱਕ ਪੁੱਜੀ ਹੈ। ਇੰਝ ਇੱਕ ਪਾਸੇ ਤਾਂ ਇਸ ਫਿ਼ਲਮ ਦੇ ਨਿਰਮਾਤਾਵਾਂ ਦਾ ਦੀਵਾਲ਼ਾ ਨਿੱਕਲ ਚੁੱਕਾ ਹੈ ਤੇ ਹੁਣ ਦੂਜੇ, ਐਗਜ਼ੀਬਿਟਰਜ਼ ਵੀ ਨਿਰਮਾਤਾਵਾਂ ਤੋਂ ਰੀਫ਼ੰਡ ਮੰਗ ਰਹੇ ਹਨ।


ਵਿਜੇ ਕ੍ਰਿਸ਼ਨ ਆਚਾਰੀਆ ਦੀ ਹਦਾਇਤਕਾਰੀ ਵਿੱਚ ਬਣੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਕਹਾਣੀ ਨੂੰ ਦਰਸ਼ਕਾਂ ਨੂੰ ਮੁੱਢੋਂ ਰੱਦ ਕਰ ਦਿੱਤਾ ਅਤੇ ਇਹ ਫਿ਼ਲਮ ਦੂਜੇ ਦੇਸ਼ਾਂ ਵਿੱਚ ਵੀ ਨਹੀਂ ਚੱਲ ਸਕੀ।


ਪਤਾ ਲੱਗਾ ਹੈ ਕਿ ‘ਠੱਗਜ਼ ਆਫ਼ ਹਿੰਦੁਸਤਾਨ` ਰਿਲੀਜ਼ ਹੋਣ ਤੋਂ ਬਾਅਦ 50 ਫ਼ੀ ਸਦੀ ਤੱਕ ਦਾ ਘਾਟਾ ਝੱਲਣ ਵਾਲੇ ਸਿਨੇਮਾਘਰ ਮਾਲਕਾਂ ਨੇ ਯਸ਼ਰਾਜ ਫਿ਼ਲਮ ਤੋਂ ਪੈਸਾ ਵਾਪਸ ਲੈਣ ਦੀ ਮੰਗ ਰੱਖਣ ਦਾ ਫ਼ੈਸਲਾ ਕੀਤਾ ਹੈ।


ਇਸ ਫਿ਼ਲਮ ਦਾ ਡਿਸਟ੍ਰੀਬਿਊਟਰ ਯਸ਼ਰਾਜ ਹੀ ਹੈ। ਸਿਨੇਮਾਘਰਾਂ ਨੂੰ ਆਸ ਸੀ ਕਿ ਇਹ ਫਿ਼ਲਮ ਚੋਖੀ ਕਮਾਈ ਕਰੇਗੀ; ਇਸੇ ਲਈ ਉਨ੍ਹਾਂ ਦੇ ਮਾਲਕਾਂ ਾਂਨੇ ਵੀ ਘੱਟੋ-ਘੱਟ ਗਰੰਟੀ `ਤੇ ਇਹ ਫਿ਼ਲਮ ਲਈ ਸੀ। ਸਿਨੇਮਾਘਰਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਘਾਟੇ `ਚੋਂ ਨਿੱਕਲਣ ਲਈ ਆਮਿਰ ਖ਼ਾਨ ਤੇ ਅਮਿਤਾਭ ਬੱਚਨ ਉਨ੍ਹਾਂ ਦੀ ਮਦਦ ਕਰ ਸਕਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Producers of Thugs of Hindustan in a new fix