ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਗਾਇਕਾਂ ਨੂੰ ਲੈ ਕੇ MNS ਨੇ ਕੰਪਨੀਆਂ ਨੂੰ ਦਿੱਤੀ ਚੇਤਾਵਨੀ

ਪਾਕਿ ਗਾਇਕਾਂ ਨੂੰ ਲੈ ਕੇ MNS ਨੇ ਕੰਪਨੀਆਂ ਨੂੰ ਦਿੱਤੀ ਚੇਤਾਵਨੀ

 ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੂਰਾ ਦੇਸ਼ ਇਸ ਘਟਨਾ ਨਾਲ ਗੁੱਸੇ ਵਿਚ ਹੈ। ਸ਼ਨੀਵਾਰ ਨੂੰ ਮੁੰਬਈ ਵਿਚ ਮਹਾਂਰਾਸ਼ਟਰ ਨਵਨਿਰਮਾਣ ਸੈਨਾ ਦੀ ਫਿਲਮ ਵਿੰਗ ਨੇ ਸ਼ਨੀਵਾਰ ਨੂੰ ਸੰਗੀਤ ਕੰਪਨੀਆਂ ਨੂੰ ਪਾਕਿਸਤਾਨੀ ਗਾਇਕਾਂ ਨਾਲ ਕੰਮ ਨਾ ਕਰਨ ਲਈ ਕਿਹਾ ਹੈ।

 

ਨਵਨਿਰਮਾਣ ਸੈਨਾ ਨੇ ਕਿਹਾ ਕਿ ਅਸੀਂ ਇੰਡੀਅਨ ਮਿਊਜ਼ਿਕ ਕੰਪਨੀਆਂ ਜਿਵੇਂ ਟੀ–ਸੀਰੀਜ਼, ਸੋਨੀ ਮਿਊਜਕ, ਵੀਨਸ, ਟਿਪਸ ਮਿਊਜ਼ਿਕ ਆਦਿ ਕੰਪਨੀਆਂ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਪਾਕਿਸਤਾਨੀ ਗਾਇਕਾਂ ਨਾਲ ਕੰਮ ਨਾ ਕਰਨ।

 

ਇਨ੍ਹਾਂ ਕੰਪਨੀਆਂ ਨੂੰ ਉਨ੍ਹਾਂ ਨਾਲ ਕੰਮ ਕਰਨਾ ਛੇਤੀ ਬੰਦ ਕਰਨਾ ਹੋਵੇਗਾ ਨਹੀਂ ਤਾਂ ਅਸੀਂ ਇਨ੍ਹਾਂ ਦੇ ਖਿਲਾਫ ਆਪਣੇ ਤਰੀਕੇ ਨਾਲ ਐਕਸ਼ਨ ਲਵਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama terror attack T series removes Pakistani singers songs from YouTube after MNS warning