ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਮਿਕ ਭਾਵਨਾਵਾਂ ਦਾ ਮਾਮਲਾ: ਰਵੀਨਾ ਟੰਡਨ, ਫਰਾਹ ਖ਼ਾਨ ਅਤੇ ਭਾਰਤੀ ਸਿੰਘ ਨੂੰ ਵੱਡੀ ਰਾਹਤ, ਕਾਰਵਾਈ 'ਤੇ ਰੋਕ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਾਇਰੈਕਟਰ ਫਰਾਹ ਖ਼ਾਨ, ਅਦਾਕਾਰਾ ਰਵੀਨਾ ਟੰਡਨ ਅਤੇ ਕਾਮੇਡੀਅਨ ਭਾਰਤੀ ਸਿੰਘ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਵਿੱਚ ਵੱਡੀ ਰਾਹਤ ਦਿੱਤੀ ਹੈ।

 

ਹਾਈ ਕੋਰਟ ਦੇ ਜਸਟਿਸ ਸੁਦੀਪ ਆਹਲੂਵਾਲੀਆ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਪੁਲਿਸ ਨੂੰ ਤਿੰਨਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਰੋਕ ਲਗਾ ਦਿੱਤੀ ਹੈ। ਨਾਲ ਹੀ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 25 ਮਾਰਚ ਨਿਰਧਾਰਤ ਕੀਤੀ ਹੈ।

 

 

ਦੱਸ ਦੇਈਏ ਕਿ ਰੂਪਨਗਰ ਨਿਵਾਸੀ ਚਰਨ ਮਸੀਹ ਅਤੇ ਫਿਰੋਜ਼ਪੁਰ ਨਿਵਾਸੀ ਵਿਜੇ ਦੀ ਸ਼ਿਕਾਇਤ 'ਤੇ ਪੁਲਿਸ ਨੇ ਤਿੰਨਾਂ ਦੇ ਵਿਰੁਧ ਮਾਮਲਾ ਦਰਜ ਕੀਤਾ ਸੀ। ਦੋਵਾਂ ਐਫ.ਆਈ.ਆਰ. ਨੂੰ ਬਰਖਾਸਤ ਕਰਨ ਦੀ ਮੰਗ ਵਾਲੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਹ ਐਫ.ਆਈ.ਆਰ. ਗ਼ਲਤ ਢੰਗ ਨਾਲ ਦਰਜ ਕਰਵਾਈ ਗਈ ਹੈ। ਸ਼ਿਕਾਇਤ ਆਧਾਰਹੀਣ ਹੈ। ਅਜਿਹੀ ਸਥਿਤੀ ਵਿੱਚ, ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ।

 

ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਤਿੰਨਾਂ ਦੀ ਤਰਫੋਂ ਇਸ ਮਾਮਲੇ ‘ਤੇ ਅਫਸੋਸ ਪ੍ਰਗਟ ਕੀਤਾ ਗਿਆ ਅਤੇ ਮੁਆਫੀ ਵੀ ਮੰਗੀ ਗਈ ਹੈ। ਇਸ ਕੇਸ ਵਿੱਚ ਸ਼ਿਕਾਇਤ 'ਤੇ ਅਗਲੇਰੀ ਕਾਰਵਾਈ ਦਾ ਕੋਈ ਅਰਥ ਨਹੀਂ ਹੈ। 

 

ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਐਫਆਈਆਰ ਨੂੰ ਰੱਦ ਕੀਤਾ ਜਾਵੇ ਅਤੇ ਪੰਜਾਬ ਪੁਲਿਸ ਦੀ ਜਾਂਚ ਉੱਤ ਰੋਕ ਲਾਈ ਜਾਵੇ। ਹਾਈ ਕੋਰਟ ਨੇ ਫਿਲਹਾਲ ਕੋਈ ਸਖਤ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab and Haryana HC says No coercive steps against Raveena Tandon Farah Khan and Bharti Singh