ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਵੇਂ ਸਿਖ਼ਰ ਛੋਹੇਗਾ ਪੰਜਾਬੀ ਸਿਨੇਮਾ, ਮਨੋਰੰਜਨ ਬਿਨਾ ਕੋਈ ਫ਼ਿਲਮ ਨਹੀਂ ਚੱਲਦੀ: ਐਮੀ ਵਿਰਕ

​​​​​​​ਨਵੇਂ ਸਿਖ਼ਰ ਛੋਹੇਗਾ ਪੰਜਾਬੀ ਸਿਨੇਮਾ, ਮਨੋਰੰਜਨ ਬਿਨਾ ਕੋਈ ਫ਼ਿਲਮ ਨਹੀਂ ਚੱਲਦੀ: ਐਮੀ ਵਿਰਕ

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮਾ ਨਵੇਂ ਸਿਖ਼ਰ ਛੋਹੇਗਾ ਤੇ ਅਗਲੇ 10 ਸਾਲਾਂ ਦੌਰਾਨ ਦਰਸ਼ਕਾਂ ਨੂੰ ਹੋਰ ਬਹੁਤ ਕਿਸਮ ਦੀਆਂ ਫ਼ਿਲਮਾਂ ਵੇਖਣ ਨੂੰ ਮਿਲਣਗੀਆਂ। ਐਮੀ ਵਿਰਕ ਖ਼ੁਦ ਹੁਣ ਇੱਕ ਨਵੀਂ ਡਰਾਉਣੀ ਪਰ ਪੰਜਾਬੀ ਕਾਮੇਡੀ ਫ਼ਿਲਮ ਪ੍ਰੋਡਿਊਸ ਕਰਨ ਜਾ ਰਹੇ ਹਨ; ਜਿਸ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ ਤੇ ਉਸ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ।

 

 

ਐਮੀ ਵਿਰਕ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ।

 

 

ਸੁਆਲਾਂ ਦੇ ਜਵਾਬ ਦਿੰਦਿਆਂ ਐਮੀ ਵਿਰਕ ਨੇ ਕਿਹਾ ਕਿ ਫ਼ਿਲਮ ਨਿਰਮਾਣ ਪੂਰਾ ਜੋਖਮ ਭਰਿਆ ਕਾਰੋਬਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦਰਸ਼ਕ ਐਕਸ਼ਨ ਫ਼ਿਲਮਾਂ ਪਸੰਦ ਨਹੀਂ ਕਰਦੇ। ਸਿਨੇਮਾ ਘਰਾਂ ਵਿੱਚ ਪਰਿਵਾਰ ਲੜਾਈਆਂ ਵੇਖਣ ਲਈ ਨਹੀਂ ਆਉਂਦੇ; ਇਸੇ ਲਈ ਅਜਿਹੀਆਂ ਫ਼ਿਲਮਾਂ ਬਹੁਤੀਆਂ ਨਹੀਂ ਚੱਲਦੀਆਂ।

 

 

ਐਮੀ ਵਿਰਕ ਨੇ ਕਿਹਾ ਕਿ ਅਸੀਂ ਉਹੋ ਜਿਹੀਆਂ ਹੀ ਫ਼ਿਲਮਾਂ ਬਣਾਉਂਦੇ ਹਾਂ, ਜਿਹੜੀਆਂ ਲੋਕ ਵੇਖਣਾ ਚਾਹੁੰਦੇ ਹਨ। ਲੋਕ ਸਿਰਫ਼ ਮਨੋਰੰਜਨ ਲਈ ਫ਼ਿਲਮਾਂ ਵੇਖਦੇ ਹਨ। ਹੁਣ ਦਰਸ਼ਕ ਫ਼ਿਲਮ ਦਾ ਵਿਸ਼ਾ–ਵਸਤੂ ਤੇ ਸੰਦਰਭ ਵੀ ਵੇਖਣ ਲੱਗ ਪਏ ਹਨ। ਜੇ ਕਿਸੇ ਫ਼ਿਲਮ ’ਚ ਮਨੋਰੰਜਨ ਦਾ ਕੋਈ ਮਸਾਲਾ ਨਹੀਂ, ਤਾਂ ਉਹ ਚੱਲਦੀ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Cinema will go to new heights No Film can do business without entertainment spice Ammy Virk