ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਨਾਲ ਪੰਜਾਬੀ ਫਿ਼ਲਮ ‘ਸਿੰਘਮ` ਦੀ ਸ਼ੂਟਿੰਗ ਸ਼ੁਰੂ

ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਨਾਲ ਪੰਜਾਬੀ ਫਿ਼ਲਮ ‘ਸਿੰਘਮ` ਦੀ ਸ਼ੂਟਿੰਗ ਸ਼ੁਰੂ

ਸਾਲ 2011 ਦੀ ਹਿੱਟ ਹਿੰਦੀ ਫਿ਼ਲਮ ‘ਸਿੰਘਮ` ਹੁਣ ਪੰਜਾਬੀ `ਚ ਵੀ ਬਣਨ ਜਾ ਰਹੀ ਹੈ। ਬੀਤੀ 16 ਨਵੰਬਰ ਨੂੰ  ਉਸ ਪੰਜਾਬੀ ਫਿ਼ਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ। ਇਸ ਪੰਜਾਬੀ-ਰੀਮੇਕ ਵਿੱਚ ਪਰਮੀਸ਼ ਵਰਮਾ ਬਹਾਦਰ ਪੁਲਿਸ ਅਧਿਕਾਰੀ ਵਜੋਂ ਵਿਖਾਈ ਦੇਣਗੇ ਤੇ ਇਸ ਵਿੱਚ ਉਨ੍ਹਾਂ ਨਾਲ ਸੋਨਮ ਬਾਜਵਾ ਹੀਰੋਈਨ ਹੋਵੇਗੀ। ਇਹ ਫਿ਼ਲਮ ਟੀ-ਸੀਰੀਜ਼ ਤੇ ਅਜੇ ਦੇਵਗਨ ਵੱਲੋਂ ਸਾਂਝੇ ਤੌਰ `ਤੇ ਤਿਆਰ ਕੀਤੀ ਜਾ ਰਹੀ ਹੈ।


ਇਸ ਪੰਜਾਬੀ ‘ਸਿੰਘਮ` ਦੇ ਪ੍ਰੋਡਿਊਸਰ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਕੁਮਾਰ ਮਾਂਗਟ ਪਾਠਕ, ਅਭਿਸ਼ੇਕ ਪਾਠਕ, ਮਨੀਸ਼ ਸਾਹਨੀ ਤੇ ਸੰਜੀਵ ਜੋਸ਼ੀ ਹਨ। ਫਿ਼ਲਮ ਦੇ ਡਾਇਰੈਕਟਰ ਨਵਨੀਅਤ ਸਿੰਘ ਹਨ। ਹਿੰਦੀ ‘ਸਿੰਘਮ` ਦੇ ਡਾਇਰੈਕਟਰ ਰੋਹਿਤ ਸ਼ੈਟੀ ਸਨ।


ਅਜੇ ਦੇਵਗਨ ਦੀ ਹਿੰਦੀ ‘ਸਿੰਘਮ` ਨੇ ਬਾਕਸ ਆਫਿ਼ਸ `ਤੇ ਕਈ ਕਮਾਲ ਕਰ ਵਿਖਾਏ ਸਨ।


ਟੀ-ਸੀਰੀਜ਼ ਦੇ ਮੁਖੀ ਸ੍ਰੀ ਭੂਸ਼ਨ ਨੇ ਦੱਸਿਆ ਕਿ ਪੰਜਾਬੀ ਫਿ਼ਲਮਾਂ ਦੇ ਦਰਸ਼ਕ ਸਮੁੱਚੇ ਵਿਸ਼ਵ `ਚ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਦੋ ਕੁ ਪੰਜਾਬੀ ਫਿ਼ਲਮਾਂ ਬਹੁਤ ਵੱਡੇ ਬਜਟ ਨਾਲ ਤਿਆਰ ਕੀਤੀਆਂ ਸਨ।


ਪੰਜਾਬੀ ਫਿ਼ਲਮ ਦੀ ਸ਼ੂਟਿੰਗ ਉਸੇ ਪੈਨੋਰਮਾ ਸਟੂਡੀਓਜ਼ `ਚ ਹੋ ਰਹੀ ਹੈ, ਜਿੱਥੇ 
‘ਰੇਡ`, ‘ਦ੍ਰਿਸ਼ਯਮ`, ‘ਸਪੈਸ਼ਲ 26` ਅਤੇ ‘ਪਿਆਰ ਕਾ ਪੰਚਨਾਮਾ` ਜਿਹੀਆਂ ਹਿੰਦੀ ਫਿ਼ਲਮਾਂ ਦੀ ਸ਼ੂਟਿੰਗ ਵੀ ਹੋਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Film Singham Shooting begins