ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਗੀਤਕਾਰ ਪ੍ਰਗਟ ਲਿੱਦੜਾਂ ਦੀ ਮੌਤ

ਪੰਜਾਬੀ ਗੀਤਕਾਰ ਪ੍ਰਗਟ ਲਿੱਦੜਾਂ ਦੀ ਮੌਤ

ਪੰਜਾਬੀ ਗੀਤਕਾਰ ਅਤੇ ਸਾਹਿਤਕਾਰ ਪ੍ਰਗਟ ਸਿੰਘ ਲਿੱਦੜਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ।  56 ਸਾਲਾਂ ਪ੍ਰਗਟ ਸਿੰਘ ਲਿੱਦੜਾਂ ਨੇ ਕਈ ਮਸ਼ਹੂਰ ਗੀਤ ਲਿਖੇ, ਜੋ ਲੋਕਾਂ ਦੀ ਜ਼ੁਬਾਨ ਉਤੇ ਚੜ ਗਏ। ਉਨ੍ਹਾਂ ਵੱਲੋਂ ਲਿਖੇ ਗਏ ਗੀਤਾਂ ਨੂੰ ਹਰਜੀਤ ਹਰਮਨ, ਰਵਿੰਦਰ ਗਰੇਵਾਲ ਤੋਂ ਇਲਾਵਾ ਹੋਰ ਕਈ ਗਾਇਕਾਂ ਵੱਲੋਂ ਗਾਇਆ ਗਿਆ।

 

ਪ੍ਰਗਟ ਲਿੱਦੜਾਂ ਦਾ ਸਭ ਤੋਂ ਮਸ਼ਹੂਰ ਗੀਤ ‘ਮਿੱਤਰਾਂ ਦਾ ਨਾ ਚੱਲਦਾ’ ਤੋਂ ਇਲਾਵਾ ਉਨ੍ਹਾਂ ਵੱਲੋਂ ‘ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕ੍ਰਿਪਾ ਨਾਲ ਵੱਸਦਾ ਹੈ’ ਵੀ ਲਿਖੇ ਗਏ। ਪ੍ਰਗਟ ਨੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਕਾਫੀ ਸਮਾਂ ਪੰਜਾਬੀ ਪੱਤਰਕਾਰੀ ਵਿਚ ਲਗਾਇਆ।

 

ਪ੍ਰਗਟ ਲਿੱਦੜਾਂ ਦਾ ਪੁੱਤਰ ਸਟਾਲਨਵੀਰ ਵੀ ਇਸ ਖੇਤਰ ਵਿਚ ਡਾਇਰੈਕਟਰ ਦਾ ਕੰਮ ਕਰ ਰਹੇ ਹਨ।  ਪੰਜਾਬੀ ਗੀਤਕਾਰ ਬਚਨ ਬੇਦਿਲ ਨੇ ਕਿਹਾ ਕਿ ਪ੍ਰਗਟ ਨੇ ਜ਼ਿਆਦਾਤਰ ਗੀਤ ਪੰਜਾਬੀ ਸੱਭਿਆਚਾਰ, ਪੰਜਾਬ ਦੇ ਦੁੱਖ ਅਤੇ ਪੰਜਾਬੀਅਤ ਨੂੰ ਪੇਸ਼ ਕਰਦੇ ਹੀ ਲਿਖੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਬਹੁਤ ਵੱਡਾ ਘਾਟਾ ਪਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi lyricist Pargat Lidhran dies