ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਗਾਇਕ ਗੁਰੂ ਰੰਧਾਵਾ ਉਤੇ ਕੈਨੇਡਾ ਵਿਚ ਹਮਲਾ

ਪੰਜਾਬੀ ਗਾਇਕ ਗੁਰੂ ਰੰਧਾਵਾ ਉਤੇ ਕੈਨੇਡਾ ਵਿਚ ਹਮਲਾ

ਪੰਜਾਬੀ ਗਾਇਕ ਗੁਰੂ ਰੰਧਾਵਾ ਉਤੇ ਕੈਨੇਡਾ ਵਿਚ ਸ਼ੋਅ ਕਰਕੇ ਵਾਪਸ ਆਉਂਦਿਆਂ ਸਮੇਂ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਜ਼ਖਮੀ ਹੋ ਗਏ।  ਗੁਰੂ ਰੰਧਾਵਾਂ ਵੱਲੋਂ ਕੈਨੇਡਾ ਦੇ ਵੈਨਕੁਵਰ ਵਿਚ ਸ਼ੋਅ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿਚ ਗੁਰੂ ਰੰਧਾਵਾ ਨੂੰ ਕਾਫੀ ਸੱਟਾਂ ਲੱਗੀਆਂ ਹਨ, ਪ੍ਰੰਤੂ ਉਹ ਖਤਰੇ ਤੋਂ ਬਾਹਰ ਹਨ।

 

ਹਮਲੇ ਦੀ ਜਾਣਕਾਰੀ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਆਪਣੇ ਫੇਸਬੁੱਕ ਪੇਜ ਉਤੇ ਦਿੱਤੀ ਗਈ ਹੈ। ਪ੍ਰੀਤ ਹਰਪਾਲ ਨੇ ਇਸ ਹਮਲੇ ਦੀ ਨਿੰਦਾ ਕੀਤੀ।

 

ਰੰਧਾਵਾ ਉਪਰ ਹੋਏ ਹਮਲੇ ਦਾ ਇਹ ਪਤਾ ਨਹੀਂ ਲੱਗਿਆ ਕਿ ਹਮਲਾ ਕਿਉਂ ਕੀਤਾ ਗਿਆ।  ਅਜੇ ਤੱਕ ਹਮਲਾ ਕਰਨ ਵਾਲੇ ਦਾ ਵੀ ਕੋਈ ਪਤਾ ਨਹੀਂ ਲੱਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Punjabi singer Guru Randhawa attacked in Canada