ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਡਾਂਸਰ ਤੇ ਅਦਾਕਾਰਾ ਆਰਤੀ ਦਾਸ ਦਾ ਦੇਹਾਂਤ

ਮਸ਼ਹੂਰ ਡਾਂਸਰ ਅਤੇ ਅਦਾਕਾਰਾ ਆਰਤੀ ਦਾਸ, ਜੋ 'ਮਿਸ ਸ਼ੈਫਾਲੀ' ਵਜੋਂ ਵੀ ਜਾਣੀ ਜਾਂਦੀ ਹੈ, ਦੀ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 76 ਸਾਲਾਂ ਦੇ ਸਨ। ਉਨ੍ਹਾਂ ਦੀ ਮੌਤ ਪੱਛਮੀ ਬੰਗਾਲ ਦੇ 24 ਪਰਗਾਨਸ ਜ਼ਿਲੇ ਦੇ ਸੋਦੇਪੁਰ ਵਿਖੇ ਆਪਣੇ ਘਰ 'ਤੇ ਹੋਈ।

 

‘ਕੈਬਰੇ ਦੀ ਰਾਣੀ’ ਵਜੋਂ ਮਸ਼ਹੂਰ ਆਰਤੀ 60-70 ਦੇ ਦਹਾਕੇ ਵਿਚ ਆਪਣੇ ਨਾਚ ਲਈ ਮਸ਼ਹੂਰ ਸਨ। ਆਰਤੀ ਦਾਸ ਤਿੰਨ ਭੈਣਾਂ ਚੋਂ ਸਭ ਤੋਂ ਛੋਟੀ ਸੀ। ਬੰਗਾਲ ਦੀ ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਬੰਗਲਾਦੇਸ਼ ਤੋਂ ਭਾਰਤ ਆ ਗਿਆ ਸੀ। ਆਰਤੀ ਦਾਸ ਨੇ ਪਰਿਵਾਰ ਦੇ ਖਰਚਿਆਂ ਨੂੰ ਚਲਾਉਣ ਲਈ ਸਿਰਫ 12 ਸਾਲ ਦੀ ਉਮਰ ਵਿੱਚ ਇੱਕ ਹੋਟਲ ਚ ਕੈਬਰੇ ਡਾਂਸ ਕਰਨਾ ਸ਼ੁਰੂ ਕੀਤਾ ਸੀ।

 

ਆਰਤੀ ਦਾਸ ਦੀ ਭਤੀਜੀ ਐਲਵਿਨ ਸ਼ੇਫਾਲੀ ਨੇ ਪੀਟੀਆਈ ਨੂੰ ਦੱਸਿਆ - "ਉਨ੍ਹਾਂ ਦੀ ਵੀਰਵਾਰ ਸਵੇਰੇ 6 ਵਜੇ ਮੌਤ ਹੋ ਗਈ। ਉਸਨੂੰ ਛਾਤੀ ਚ ਦਰਦ ਸੀ ਤੇ ਉਹ ਬੇਚੈਨ ਹੋ ਰਹੀ ਸਨ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

 

ਸੂਤਰਾਂ ਨੇ ਦੱਸਿਆ ਕਿ ਆਰਤੀ ਨੂੰ ਕੁਝ ਸਮੇਂ ਲਈ ਗੁਰਦੇ ਦੀ ਸਮੱਸਿਆ ਸੀ। ਮਸ਼ਹੂਰ ਨਿਰਦੇਸ਼ਕ ਸੱਤਿਆਜੀਤ ਰੇ ਦੇ ਨਾਲ ਉਨ੍ਹਾਂ ਨੇ ਆਪਣੀਆਂ ਫਿਲਮਾਂ ਜਿਵੇਂ 'ਪ੍ਰਤੀਦਰੰਦੀ' ਅਤੇ 'ਸੀਮਾਬਧ' ਚ ਕੰਮ ਕੀਤਾ ਸੀ।

 

ਦੱਸਣਯੋਗ ਹੈ ਕਿ ਆਰਤੀ ਦਾਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਚੌਰੰਗੀ ਨਾਲ ਕੀਤੀ ਸੀ। ਇਹ ਫਿਲਮ ਸਾਲ 1968 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਤੋਂ ਬਾਅਦ ਆਰਤੀ ਦਾਸ ਨੇ ਆਪਣੇ ਡਾਂਸ ਅਤੇ ਅਦਾਕਾਰੀ ਨਾਲ ਲੱਖਾਂ ਦਿਲ ਜਿੱਤ ਲਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Queen of Cabare Actress Aarti Das died