ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ragini MMS Returns 2 ਦਾ ਟ੍ਰੇਲਰ ਲਾਂਚ, ਬੋਲਡਨੈੱਸ ਦਾ ਜ਼ਬਰਦਸਤ ਤੜਕਾ

ਆਲਟ ਬਾਲਾਜੀ ਨੇ ਸੋਸ਼ਲ ਮੀਡੀਆ 'ਤੇ ਵੀਰਵਾਰ ਨੂੰ ਆਪਣੀ ਨਵੀਂ ਸੀਰੀਜ਼ 'ਰਾਗਿਨੀ ਐਮਐਮਐਸ 2' ਦਾ ਆਫਿਸ਼ੀਅਲ ਟ੍ਰੇਲਰ ਲਾਂਚ ਕੀਤਾ। ਰਿਅਲ ਲਾਈਫ ਕਪਲ ਵਰੁਣ ਸੂਦ ਅਤੇ ਦਿਵਿਆ ਅਗਰਵਾਲ ਨਵੇਂ ਸੀਜਨ 'ਚ ਨਜ਼ਰ ਆਉਣ ਵਾਲੇ ਹਨ। ਸੀਰੀਜ਼ 'ਚ ਬਾਲੀਵੁੱਡ ਅਦਾਕਾਰਾ  ਸਨੀ ਲਿਓਨ ਵੀ ਇੱਕ ਅਹਿਮ ਭੂਮਿਕਾ 'ਚ ਹੈ।
 

ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਟ੍ਰੇਲਰ ਦੇ ਦੋ ਪਹਿਲੂ ਨਜ਼ਰ ਆਉਂਦੇ ਹਨ। ਇੱਕ ਪਾਸੇ ਟ੍ਰੇਲਰ 'ਚ ਕੁੱਝ ਇੰਟੀਮੇਟ ਸੀਨ ਵਿਖਾਏ ਗਏ ਹਨ ਅਤੇ ਇਨ੍ਹਾਂ ਸੀਨਜ਼ ਦਾ ਸੀਰੀਜ਼ ਦੀ ਕਹਾਣੀ ਨਾਲ ਸਿੱਧਾ-ਸਿੱਧਾ ਲਿੰਕ ਰਹਿੰਦਾ ਹੈ। ਇਸ ਟ੍ਰੇਲਰ 'ਚ ਇੱਕ ਵਿਲਾ ਦੀ ਕਹਾਣੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਹਾਂਟੇਡ ਹੈ।
 

ਟ੍ਰੇਲਰ ਦੀ ਸ਼ੁਰੂਆਤ 'ਚ ਕੁੱਝ ਕਪਲਜ਼ ਦਾ ਗਰੁੱਪ ਵਿਲਾ 'ਚ ਇਕੱਤਰ ਹੁੰਦਾ ਹੈ। ਪਰ ਇਹ ਕਪਲਜ਼ ਕੁੱਝ ਅਜਿਹਾ ਕਰਦੇ ਹਨ, ਜਿਸ ਕਾਰਨ ਵਿਲਾ 'ਚ ਪਹਿਲਾਂ ਤੋਂ ਹੀ ਮੌਜੂਦ ਚੁੜੈਲ ਜਾਗ ਜਾਂਦੀ ਹੈ ਅਤੇ ਉਹ ਚੁੜੈਲ ਇੱਕ-ਇੱਕ ਕਰ ਕੇ ਉਨ੍ਹਾਂ ਦੀ ਐਕਟੀਵਿਟੀ ਮੁਤਾਬਕ ਆਪਣਾ ਬਦਲਾ ਲੈਂਦੀ ਹੈ।
 

ਇਹ ਵੈਬ ਸੀਰੀਜ਼ 18 ਦਸੰਬਰ 2019 ਨੂੰ ਰੀਲੀਜ਼ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ragini MMS Returns Season 2 trailer out