ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਾਠੀ ਰਵਾਇਤਾਂ ਨਾਲ ਹੋਇਆ ਰਾਜ ਬੱਬਰ ਦੇ ਬੇਟੇ ਦਾ ਵਿਆਹ, ਦੋਖੋ ਤਸਵੀਰਾਂ

ਬਾਲੀਵੁੱਡ ਚ ਕਿਸੇ ਸਮੇਂ ਮਸ਼ਹੂਰ ਰਹੇ ਅਦਾਕਾਰ ਤੇ ਮੌਜੂਦਾ ਕਾਂਗਰਸੀ ਆਗੂ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ ਆਪਣੀ ਬਚਪਨ ਦੀ ਦੋਸਤ ਅਤੇ ਪ੍ਰੇਮਿਕਾ ਸਾਨਿਆ ਸਾਗਰ ਨਾਲ ਲੰਘੀ 23 ਜਨਵਰੀ ਨੂੰ ਵਿਆਹ ਦੇ ਬੰਧਨ ਚ ਬੱਝ ਗਏ।

 

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਦੋਨਾਂ ਦਾ ਵਿਆਹ ਲਖਨਊ ਵਿਖੇ ਗੋਮਤੀਨਗਰ ਦੇ ਇੱਕ ਹੋਟਲ ਚ ਮਰਾਠੀ ਰਵਾਇਤਾਂ ਨਾਲ ਕੀਤਾ ਗਿਆ। ਲੰਘੇ ਸਾਲ ਹੀ ਦੋਨਾਂ ਦਾ ਮੰਗਣਾ ਹੋਇਆ ਸੀ। ਹਲਦੀ ਅਤੇ ਮਹਿੰਦੀ ਵਾਲੀਆਂ ਦੋਨਾਂ ਦੀਆਂ ਤਸਵੀਰਾਂ ਸੋਸ਼ਲੀ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

ਪ੍ਰਤੀਕ ਬੱਬਰ ਆਪਣੇ ਪਿਤਾ ਰਾਜ ਬੱਬਰ ਦੀ ਦੂਜੀ ਪਤਨੀ ਤੇ ਮਰਹੂਰ ਅਦਾਕਾਰਾ ਸਮਿਤਾ ਪਾਟਿਲ ਦੇ ਬੇਟੇ ਹਨ। ਪ੍ਰਤੀਕ ਦੀ ਮਤਰੇਈ ਮਾਂ ਨਾਦਿਰਾ ਬੱਬਰ, ਭੈਣ–ਭਰਾ ਤੇ ਜੀਜਾ ਅਨੂਪ ਸੋਨੀ ਸਮੇਤ ਪੂਰਾ ਪਰਿਵਾਰ ਇਸ ਸਮਾਗਮ ਚ ਸ਼ਾਮਲ ਹੋਇਆ।

 

 

ਦੱਸਣਯੋਗ ਹੈ ਕਿ ਪ੍ਰਤੀਕ ਬੱਬਰ ਦੀ ਘਰਵਾਲੀ ਬਣੀ ਸਾਨਿਆ ਸਾਗਰ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੇ ਪਿਤਾ ਪਵਨ ਸਾਗਰ ਬਸਪਾ (ਬਹੁਜਨ ਸਮਾਜਵਾਦੀ ਪਾਰਟੀ) ਦੇ ਆਗੂ ਹਨ। ਸਾਨਿਆ ਫ਼ੈਸ਼ਨ ਡਿਜ਼ਾਇਨਿੰਗ ਚ ਗ੍ਰੈਜੂਏਟ ਹਨ। ਉਨ੍ਹਾਂ ਨੇ ਫ਼ਿਲਮ ਡਾਇਰੈਕਸ਼ਨ ਚ ਲੰਡਨ ਫ਼ਿਲਮ ਅਕਾਦਮੀ ਤੋਂ ਡਿਪਲੋਮਾ ਕੀਤਾ ਹੋਇਆ ਹੈ। ਉਹ ਇਸ ਵੇਲੇ ਫ਼ਿਲਮ ਲੇਖਕ, ਡਾਇਰੈਕਟਰ ਤੇ ਐਡੀਟਰ ਹਨ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 
 
 
 
 
 
 
 
 
 
 
 
 
 
ਪ੍ਰਤੀਕ ਬੱਬਰ ਦੀ ਸਾਬਕਾ ਪ੍ਰੇਮਿਕਾ ਅਦਾਕਾਰਾ ਐਮੀ ਜੈਕਸਨ ਨੇ ਵੀ ਲੰਘੇ ਕੁੱਝ ਦਿਨਾਂ ਪਹਿਲਾਂ ਆਪਣੇ ਨਵੇਂ ਪ੍ਰੇਮੀ ਨਾਲ ਮੰਗਣਾ ਕਰਾ ਲਿਆ ਹੈ।
 

 

 

 

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raj Babbars son Pratik Babbar married with Marathi traditions