ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਕਪੂਰ ਦੀ ਬੇਟੀ ਰਿਤੂ ਨੰਦਾ ਦਾ ਦੇਹਾਂਤ

1 / 2ਰਾਜ ਕਪੂਰ ਦੀ ਬੇਟੀ ਰਿਤੂ ਨੰਦਾ ਦਾ ਦੇਹਾਂਤ

2 / 2ਰਾਜ ਕਪੂਰ ਦੀ ਬੇਟੀ ਰਿਤੂ ਨੰਦਾ ਦਾ ਦੇਹਾਂਤ

PreviousNext

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜ ਕਪੂਰ ਦੀ ਬੇਟੀ, ਰਿਸ਼ੀ ਕਪੂਰ ਦੀ ਭੈਣ ਅਤੇ ਸ਼ਵੇਤਾ ਬੱਚਨ (ਅਮਿਤਾਭ ਬੱਚਨ ਦੀ ਬੇਟੀ) ਦੀ ਸੱਸ ਰਿਤੂ ਨੰਦਾ ਦਾ ਦਿਹਾਂਤ ਹੋ ਗਿਆ ਹੈ। ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਕਪੂਰ ਨੇ ਇੰਸਟਾਗ੍ਰਾਮ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ। ਰਿਧਿਮਾ ਨੇ ਆਪਣੀ ਬੂਆ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਮੈਂ ਆਪਣੀ ਜ਼ਿੰਦਗੀ 'ਚ ਇਨ੍ਹਾਂ ਤੋਂ ਜ਼ਿਆਦਾ ਨਿਮਰ ਅਤੇ ਨੇਕ ਸ਼ਖਸ ਨੂੰ ਨਹੀਂ ਮਿਲੀ ਸੀ। ਬੂਆ ਤੁਸੀ ਹਮੇਸ਼ਾ ਯਾਦ ਆਓਗੇ RIP."
 

ਰਿਤੂ ਨੰਦਾ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜ੍ਹਤ ਸੀ ਅਤੇ ਉਹ 71 ਸਾਲ ਦੇ ਸਨ। ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਕਦੋਂ ਅਤੇ ਕਿੱਥੇ ਹੋਵੇਗਾ। ਜ਼ਿਕਰਯੋਗ ਹੈ ਕਿ ਅਗੱਸਤ 2018 ਵਿੱਚ ਸ਼ਵੇਤਾ ਬੱਚਨ ਦੇ ਸਹੁਰੇ ਮਤਲਬ ਰਿਤੂ ਨੰਦਾ ਦੇ ਪਤੀ ਰਾਜਨ ਨੰਦਾ ਦੀ ਮੌਤ ਹੋ ਗਈ ਸੀ।
 

 

ਰਿਤੂ ਨੰਦਾ ਦੀ ਗੱਲ ਕਰੀਏ ਤਾਂ ਉਸ ਨੇ 80 ਦੇ ਦਹਾਕੇ ਵਿੱਚ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਏਜੰਟ ਵਜੋਂ ਵੀ ਕੰਮ ਕੀਤਾ ਸੀ। ਉਹ ਕਾਫ਼ੀ ਸਮੇਂ ਤੱਕ ਇਸ ਨਾਲ ਜੁੜੀ ਰਹੀ। ਬਾਅਦ 'ਚ ਉਸਨੇ ਆਪਣੀ ਇਕ ਨਿੱਜੀ ਬੀਮਾ ਕੰਪਨੀ ਵੀ ਸ਼ੁਰੂ ਕੀਤੀ ਸੀ। ਰਿਤੂ ਨੰਦਾ ਨੇ 1969 'ਚ ਪ੍ਰਸਿੱਧ ਸੁਰੱਖਿਆ ਏਜੰਸੀ ਐਸਕੋਟ ਗਰੁੱਪ ਦੇ ਮਾਲਿਕ ਰਾਜਨ ਨੰਦਾ ਨਾਲ ਵਿਆਹ ਕਰਵਾ ਲਿਆ ਸੀ।
 

ਰਿਤੂ ਦੇ ਬੇਟੇ ਨਿਖਿਲ ਨੰਦਾ ਨੇ 1997 ਵਿੱਚ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਦੇ ਦੋ ਬੱਚੇ ਅਗੱਸਤਾ ਨੰਦਾ ਅਤੇ ਨਵਿਆ ਨਵੇਲੀ ਨੰਦਾ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raj Kapoor daughter Ritu Nanda passes away