ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਸ਼ਾਵਰ `ਚ ਰਾਜ ਕਪੂਰ ਤੇ ਸ਼ੰਮੀ ਕਪੂਰ ਦੀ ਜੱਦੀ ਹਵੇਲੀ ਬਣੇਗੀ ਅਜਾਇਬਘਰ

ਪੇਸ਼ਾਵਰ `ਚ ਰਾਜ ਕਪੂਰ ਤੇ ਸ਼ੰਮੀ ਕਪੂਰ ਦੀ ਜੱਦੀ ਹਵੇਲੀ ਬਣੇਗੀ ਅਜਾਇਬਘਰ

ਪਾਕਿਸਤਾਨ ਸਰਕਾਰ ਨੇ ਪ੍ਰਿਥਵੀ ਰਾਜ ਕਪੂਰ, ਰਾਜ ਕਪੂਰ, ਸ਼ੰਮੀ ਕਪੂਰ ਤੇ ਸ਼ਸ਼ੀ ਕਪੂਰ ਦੀ ਪੁਸ਼ਤੈਨੀ (ਜੱਦੀ) ਹਵੇਲੀ ਨੂੰ ਹੁਣ ਇੱਕ ਅਜਾਇਬਘਰ ਵਜੋਂ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਹਵੇਲੀ ਬਾਰੇ ਪਾਕਿਸਤਾਨ ਸਰਕਾਰ ਨੇ ਰਿਸ਼ੀ ਕਪੂਰ ਤੋਂ ਸਲਾਹ ਲਈ ਹੈ ਤੇ ਰਿਸ਼ੀ ਕਪੂਰ ਹੁਰਾਂ ਨੇ ਇਹੋ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਪੁਸ਼ਤੈਨੀ ਹਵੇਲੀ ਨੂੰ ਇੱਕ ਅਜਾਇਬਘਰ ਦਾ ਰੂਪ ਦੇ ਦਿੱਤਾ ਜਾਵੇ।


ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੱਸਿਆ ਕਿ ਖ਼ੁਦ ਰਿਸ਼ੀ ਕਪੂਰ ਦਾ ਫ਼ੋਨ ਉਨ੍ਹਾਂ ਨੂੰ ਆਇਆ ਸੀ ਤੇ ਉਨ੍ਹਾਂ ਨੇ ਇਸ ਨੂੰ ਮਿਊਜ਼ੀਅਮ ਦਾ ਰੂਪ ਦੇਣ ਦੀ ਗੱਲ ਕੀਤੀ। ਹੁਣ ਪਾਕਿਸਤਾਨ ਸਰਕਾਰ ਨੇ ਉਸ ਨੂੰ ਅਜਾਇਬਘਰ ਦਾ ਰੂਪ ਦੇਣ ਦਾ ਫ਼ੈਸਲਾ ਕਰ ਲਿਆ ਹੈ।


ਉੱਧਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਿਅਸੀ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਨਈਮ ਉਲ ਹੱਕ ਨੇ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਪੇਸ਼ਾਵਰ ਦੇ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਦੇ ਸੱਚਮੁਚ ਚਾਹਵਾਨ ਹਨ। ‘ਉਹ ਚਾਹੁੰਦੇ ਹਨ ਕਿ ਵਿਰਾਸਤ ਨੂੰ ਅਸਲ ਰੂਪ ਵਿੱਚ ਸੰਭਾਲ ਕੇ ਰੱਖਿਆ ਜਾਵੇ। ਸ੍ਰੀ ਰਿਸ਼ੀ ਕਪੂਰ ਦੀ ਬੇਨਤੀ ਨੂੰ ਜ਼ਰੂਰ ਹੀ ਅਮਲੀ ਰੂਪ ਦਿੱਤਾ ਜਾਵੇਗਾ।`


ਗ੍ਰਹਿ ਰਾਜ ਮੰਤਰੀ ਸ਼ਹਿਰਯਾਰ ਖ਼ਾਨ ਅਫ਼ਰੀਦੀ ਨੇ ਕਿਹਾ ਕਿ ਸਾਲ 2016 `ਚ, ਜਦੋਂ ਉਹ ਭਾਰਤੀ ਸੂਬੇ ਰਾਜਸਥਾਨ ਗਏ ਸਨ, ਤਦ ਰਿਸ਼ੀ ਕਪੂਰ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ ਤੇ ਪੇਸ਼ਾਵਰ `ਚ ਆਪਣੀ ਪੁਸ਼ਤੈਨੀ ਹਵੇਲੀ ਨੂੰ ਅਜਾਇਬਘਰ ਬਣਾਉਣ ਦੀ ਗੱਲ ਆਖੀ ਸੀ। ਉਸ ਵੇਲੇ ਇਮਰਾਨ ਖ਼ਾਨ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੀ ਵਿਧਾਨ ਸਭਾ `ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਸਨ।


ਇਹ ਹਵੇਲੀ ਰਾਜਕਪੂਰ, ਸ਼ੰਮੀ ਕਪੂਰ ਤੇ ਸ਼ਸ਼ੀ ਕਪੂਰ ਦੇ ਪਿਤਾ ਪ੍ਰਿਥਵੀਰਾਜ ਕਪੂਰ ਦੇ ਪਿਤਾ (ਭਾਵ ਦਾਦਾ) ਬਸ਼ੇਸ਼ਵਰਨਾਥ ਕਪੂਰ ਨੇ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ ਵਿੱਚ ਬਣਵਾਈ ਸੀ। ਰਾਜਕਪੂਰ ਦਾ ਜਨਮ 1924 `ਚ ਇਸੇ ਹਵੇਲੀ `ਚ ਹੋਇਆ ਸੀ।


ਇਹ ਹਵੇਲੀ ਦੂਰੋਂ ਪੰਜ-ਮੰਜਿ਼ਲਾ ਇਮਾਰਤ ਦੇ ਰੂਪ ਵਿੱਚ ਵਿਖਾਈ ਦਿੰਦੀ ਹੈ ਤੇ ਅੱਜ ਵੀ ਇਸ ਤੋਂ ਉੱਚੀ ਹੋਰ ਕੋਈ ਵੀ ਇਮਾਰਤ ਪੇਸ਼ਾਵਰ `ਚ ਨਹੀਂ ਹੈ। ਇਸ ਦੇ 60 ਕਮਰੇ ਹਾਲੇ ਵੀ ਸਹੀ ਹਾਲਤ `ਚ ਮੌਜੂਦ ਹਨ।


ਬਾਲੀਵੁੱਡ ਦੇ ਬਾਦਸ਼ਾਹ ਸਮਝੇ ਜਾਂਦੇ ਦਲੀਪ ਕੁਮਾਰ ਦਾ ਪੁਸ਼ਤੈਨੀ ਘਰ ਵੀ ਕਿੱਸਾ ਖ਼ਵਾਨੀ ਬਾਜ਼ਾਰ ਦੇ ਨਾਲ ਹੀ ਹੈ। ਪਾਕਿਸਤਾਨ ਨੇ ਉਸ ਨੂੰ ਵੀ ਰਾਸ਼ਟਰੀ ਵਿਰਾਸਤੀ ਸਥਾਨ ਐਲਾਨਣ ਦੀ ਇੱਛਾ ਪਿੱਛੇ ਜਿਹੇ ਪ੍ਰਗਟਾਈ ਸੀ।


ਦਲੀਪ ਕੁਮਾਰ ਦਾ ਜਨਮ ਪੇਸ਼ਾਵਰ ਦੇ ਮੁਹੱਲਾ ਖ਼ੁਦਾਦਾਦ ਦੀ ਡੋਮਾ ਗਲੀ ਦੇ ਇੱਕ ਕੋਣੇ `ਚ ਸਥਿਤ ਇੱਕ ਮਕਾਨ ਵਿੱਚ 11 ਦਸੰਬਰ, 1922 ਨੂੰ ਹੋਇਆ ਸੀ।


ਸ਼ਾਹਰੁਖ਼ ਖ਼ਾਨ ਦੇ ਕੁਝ ਰਿਸ਼ਤੇਦਾਰ ਹਾਲੇ ਵੀ ਪੇਸ਼ਾਵਰ ਦੇ ਸ਼ਾਹ ਵਾਲੀ ਕਤਾਲ ਖੇਤਰ `ਚ ਰਹਿ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raj Kapur s ancestral Haveli in Peshawar shall be museum