ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਜਨੀਕਾਂਤ-ਅਕਸ਼ੇ ਕੁਮਾਰ ਦੀ ਫ਼ਿਲਮ 2.0 ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਦੇਖੋ ਵੀਡੀਓ

ਰਜਨੀਕਾਂਤ-ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿ਼ਲਮ 2.0 ਪਹਿਲਾਂ ਤੋਂ ਹੀ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿ਼ਲਮ ਦਾ ਅੱਜ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੋਵੇਂ ਅਦਾਕਾਰ ਇਸ ਫਿ਼ਲਮ ਚ ਇੱਕ ਨਵੇਕਲੇ ਅੰਦਾਜ਼ ਚ ਨਜ਼ਰ ਆ ਰਹੇ ਹਨ। ਟੀਜ਼ਰ ਦੀ ਤਰ੍ਹਾਂ ਫਿ਼ਲਮ ਦਾ ਟੇ੍ਰਲਰ ਵੀ ਐਕਸ਼ਨ ਅਤੇ ਦਿਲਚਸਪੀ ਨਾਲ ਭਰਿਆ ਹੈ। ਫਿ਼ਲਮ ਚ ਐਮੀ ਜੈਕਸਨ ਵੀ ਅਹਿਮ ਰੋਲ ਚ ਨਜ਼ਰ ਆਉਣਗੀ। ਫ਼ੈਂਜ਼ ਲੰਬੇ ਸਮੇਂ ਤੋਂ ਇਸ ਟੀਜ਼ਰ ਦੀ ਉਡੀਕ ਕਰ ਰਹੇ ਸਨ।

 

ਇਸ ਫਿ਼ਲਮ ਨੂੰ ਬਣਾਉਣ ਚ ਕਾਫੀ ਰਕਮ ਖਰਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਫਿਲਮ 2.0 ਦਾ ਬਜਟ 500 ਕਰੋੜ ਰੁਪਏ ਦੇ ਨੇੜੇ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਕਈ ਰਿਕਾਰਡ ਆਪਣੇ ਨਾਂ ਕਰ ਸਕਦੀ ਹੈ। ਅਕਸ਼ੇ ਕੁਮਾਰ ਇਸ ਫਿ਼ਲਮ ਚ ਇੱਕ ਖਤਰਨਾਕ ਨਕਾਰਾਤਮਕ ਭੂਮਿਕਾ ਅਦਾ ਕਰ ਰਹੇ ਹਨ।

 

ਇਸ ਫਿ਼ਲਮ ਦਾ ਟ੍ਰੇਲਰ ਦੇਖਣ ਲਈ ਇਸ ਲਿੰਕ ਕੇ ਕਲਿੱਕ ਕਰੋ।

 

 

 

 

ਇਸ ਫਿ਼ਲਮ ਚ ਅਦਾਕਾਰਾ ਐਸ਼ਵਰਿਆ ਬੱਚਨ ਦਾ ਕੈਮਿਓ ਸੀਨ ਹੈ। ਫਿਲਮ ਚ ਐਸ਼ਵਰਿਆ ਦਾ ਰੋਬੋਟ ਚਿੱਟੀ ਨਾਲ ਇੱਕ ਭਾਵਨਾਤਮਕ ਦ੍ਰਿਸ਼ ਹੋਵੇਗਾ। ਇਸ ਦ੍ਰਿਸ਼ ਚ ਐਸ਼ਵਰਿਆ ਰੋਬੋਟ ਚਿੱਟੀ ਨੂੰ ਵਿਦਾ ਕਰਦੀ ਹੋਈ ਦਿਖਾਈ ਦੇਣਗੀ।

 

ਦੱਸਣਯੋਗ ਹੈ ਕਿ ਡਾਇਰੈਕਟਰ ਸ਼ੰਕਰ ਦੇ ਨਿਰਦੇਸ਼ਨ ਚ ਬਣੀ ਇਹ ਫਿ਼ਲਮ 2.0 ਦਾ ਟੀਜ਼ਰ ਗਣੇਸ਼ ਚਤੁਰਥੀ ਦੇ ਦਿਨ 13 ਦਸੰਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਫਿ਼ਲਮ 29 ਨਵੰਬਰ 2018 ਨੂੰ ਰਿਲੀਜ਼ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajinikanth-Akshay Kumars film 2 0s explosive trailer released: