ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਜਨੀਕਾਂਤ-ਅਕਸ਼ੇ ਕੁਮਾਰ ਦੀ ਫਿਲਮ 2.0 ਦਾ ਟੀਜ਼ਰ ਰਿਲੀਜ਼, ਦੇਖ ਕੇ ਹੋ ਜਾਓਗੇ ਹੈਰਾਨ!

ਕਾਫੀ ਸਮੇਂ ਤੋਂ ਚਰਚਾ ਖੱਟ ਰਹੀ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਫਿਲਮ 2.0 ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫਿ਼ਲਮ ਦੇ ਟੀਜ਼ਰ ਦਾ ਚਾਹਵਾਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ। ਫਿ਼ਲਮ ਸਾਲ 2010 ਚ ਆਈ ਫਿਲਮ ਰੋਬੋਟ ਦਾ ਦੂਜਾ ਭਾਗ ਹੈ। ਗਣੇਸ਼ ਚਤੁਰਥੀ ਮੌਕੇ ਰਿਲੀਜ਼ ਕੀਤੇ ਗਏ ਟੀਜ਼ਰ ਚ ਅਕਸ਼ੇ ਕੁਮਾਰ ਵੱਖਰੇ ਈ ਨਕਾਰਾਤਮਕ ਕਿਰਦਾਰ ਚ ਨਜ਼ਰ ਆ ਰਹੇ ਹਨ।  ਹਾਲਾਂਕਿ ਕਿ ਅਕਸ਼ੇ ਦੀ ਇਹ ਪਹਿਲੀ ਸਾਊਥ ਦੀ ਫਿਲਮ ਹੈ। ਜਾਣਕਾਰ ਇਸ ਫਿਲਮ ਨੂੰ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਦੱਸ ਰਹੇ ਹਨ। ਇਹ ਫਿਲਮ 29 ਨਵੰਬਰ ਨੂੰ ਬਾਕਸ ਆਫਿਸ ਤੇ ਰਿਲੀਜ਼ ਹੋ ਰਹੀ ਹੈ।

 

 

 

 

 

ਇਸ ਫਿ਼ਲਮ ਦਾ ਪੋਸਟਰ ਕੁੱਝ ਦਿਨ ਪਹਿਲਾਂ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਪੇਜ਼ ਤੇ ਸਾਂਝਾ ਕੀਤਾ ਸੀ। ਦੱਸ ਦੇਈਏ ਕਿ ਇਹ ਵੀਡਿਓ ਮਸ਼ਹੂਰ ਪ੍ਰੋਡੂਸਰ ਕਰਣ ਜੋਹਰ ਨੇ ਧਰਮ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਨੂੰ ਚੰਦ ਮਿੰਟਾਂ ਚ ਹੀ ਲੱਖਾਂ ਵਿਊਜ਼ ਮਿਲ ਗਏ ਹਨ। ਦੱਸਣਯੋ ਹੈ ਕਿ ਅਕਸ਼ੇ ਕੁਮਾਰ ਇਸ ਫਿ਼ਲਮ ਚ ਵਿਗਿਆਨਿਕ ਡਾਕਟਰ ਰਿਚਰਡ ਦੇ ਨਾਂ ਤੋਂ ਨਜ਼ਰ ਆਉਣਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajinikanth and Akshay Kumars film Teaser Release 2 0