ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਜਨੀਕਾਂਤ ਦੀ ਧੀ ਸੌਂਦਰਿਯਾ ਕਰ ਰਹੀ ਹੈ ਦੂਜਾ ਵਿਆਹ

ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਯਾ ਰਜਨੀਕਾਂਤ ਦੂਜਾ ਵਿਆਹ ਕਰਨ ਜਾ ਰਹੀ ਹਨ। ਸੌਂਦਰਿਯਾ ਦਾ ਵਿਆਹ ਹੁਣ ਬਿਜ਼ਨਸਮੈਨ ਅਤੇ ਅਦਾਕਾਰ ਵਿਸ਼ਾਗਨ ਵਨਾਨਗਾਮੁਡੀ ਨਾਲ ਚੇਨੱਈ ਚ ਹੋਵੇਗਾ। ਜਿਸਦੀ ਤਾਰੀਖ਼ 11 ਫਰਵਰੀ ਦੱਸੀ ਜਾ ਰਹੀ ਹੈ।

 

 

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸੌਂਦਰਿਯਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਵਿਆਹ ਚੇਨੱਈ ਦੇ ਐਮਆਰਸੀ ਨਗਰ ਚ ਇੱਕ ਅਪਸਕੇਲ ਹੋਟਲ ਚ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਵਿਆਹ ਦੀਆਂ ਰਸਮਾਂ 9 ਫਰਵਰੀ ਤੋਂ ਹੀ ਸ਼ੁਰੂ ਹੋ ਜਾਣਗੀਆਂ।

 

 

ਸੌਂਦਰਿਯਾ ਦੇ ਹੋਣ ਵਾਲੇ ਪਤੀ ਵਿਸ਼ਾਗਨ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹੁਣੇ ਪਿਛੇ ਜਿਹੇ ਇੱਕ ਨਿਜੀ ਸਮਾਗਮ ਦੌਰਾਨ ਦੋਨਾਂ ਦਾ ਮੰਗਣਾ ਹੋਇਆ ਸੀ ਜਿਸ ਵਿਚ ਸਿਰਫ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਏ ਸਨ।

 

 

ਖਾਸ ਗੱਲ ਇਹ ਵੀ ਹੈ ਕਿ ਸੌਂਦਰਿਯਾ ਦੇ ਹੋਣ ਵਾਲੇ ਪਤੀ ਵਿਸ਼ਾਗਨ ਦਾ ਵੀ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਵਿਸ਼ਾਗਨ ਨੇ ਇੱਕ ਮੈਗਜ਼ੀਨ ਦੀ ਐਡੀਟਰ ਕਨਿਖਾ ਕੁਮਾਰਨ ਨਾਲ ਵਿਆਹ ਕੀਤਾ ਸੀ ਪਰ ਬਾਅਦ ਚ ਦੋਵੇਂ ਵੱਖ ਹੋ ਗਏ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੂਜੇ ਪਾਸੇ ਸੌਂਦਰਿਯਾ ਨੇ ਵੀ ਆਪਣਾ ਪਹਿਲਾ ਵਿਆਹ ਸਾਲ 2010 ਚ ਬਿਜ਼ਨਸਮੈਨ ਅਸ਼ਵਿਨ ਨਾਲ ਕੀਤਾ ਸੀ। ਦੋਨਾਂ ਦਾ ਇੱਕ 5 ਸਾਲ ਦਾ ਬੇਟਾ ਵੀ ਹੈ। ਪਿਛਲੇ ਸਾਲ ਹੀ ਦੋਨਾ ਦਾ ਤਲਾਕ ਹੋਇਆ ਸੀ। ਹਾਲਾਂਕਿ ਰਜਨੀਕਾਂਤ ਨੇ ਧੀ ਦੇ ਇਸ ਵਿਆਹ ਨੂੰ ਬਚਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ।

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajinikanths daughter saundariya doing second marriage