ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਜਨੀਕਾਂਤ ਦੀ ਫ਼ਿਲਮ 'ਦਰਬਾਰ' ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਦਿੱਤੀ ਇਹ ਪ੍ਰਤੀਕ੍ਰਿਆ

ਜਦੋਂ ਵੀ ਰਜਨੀਕਾਂਤ ਦੀ ਫ਼ਿਲਮ ਰਿਲੀਜ਼ ਹੁੰਦੀ ਹੈ, ਦੇਸ਼ ਵਿੱਚ ਉਸ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। ਅੱਜ ਰਜਨੀਕਾਂਤ ਦੀ ਫ਼ਿਲਮ 'ਦਰਬਾਰ' ਰਿਲੀਜ਼ ਹੋਈ ਹੈ ਅਤੇ ਇਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਰਜਨੀਕਾਂਤ ਦੇ ਪਹਿਲੇ ਦਿਨ ਪਹਿਲੇ ਸ਼ੋਅ ਨੂੰ ਵੇਖਣ ਲਈ ਥੀਏਟਰ ਦੇ ਬਾਹਰ ਪ੍ਰਸ਼ੰਸਕਾਂ ਦੀ ਲੰਮੀ ਕਤਾਰ ਹੈ।

 

ਫ਼ਿਲਮ ਦਾ ਨਿਰਦੇਸ਼ਨ ਏ ਆਰ ਮੁਰੂਗਾਦੋਸ ਨੇ ਕੀਤਾ ਹੈ। ਰਜਨੀਕਾਂਤ ਆਦਿਤਿਆ ਅਰੁਣਾਸਲਾਮ ਨਾਮ ਦੇ ਇਕ ਪੁਲਿਸ ਮੁਲਾਜ਼ਮ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਨੂੰ ਇਕ ਵਿਸ਼ੇਸ਼ ਅਪ੍ਰੇਸ਼ਨ ਦੀ ਜਾਂਚ ਲਈ ਮੁੰਬਈ ਭੇਜਿਆ ਜਾਂਦਾ ਹੈ।

 

ਹੁਣ ਸੋਸ਼ਲ ਮੀਡੀਆ 'ਤੇ ਰਜਨੀਕਾਂਤ ਦੀ ਫ਼ਿਲਮ ਦੇਖਣ ਤੋਂ ਬਾਅਦ ਪ੍ਰਤੀਕ੍ਰਿਆ ਆਉਣੀ ਸ਼ੁਰੂ ਹੋ ਗਈ ਹੈ। ਕੁਝ ਇਸ ਨੂੰ ਕਾਕਟੇਲ ਮਿਕਸ ਐਕਸ਼ਨ ਫ਼ਿਲਮ ਕਹਿ ਰਹੇ ਹਨ ਅਤੇ ਕੁਝ ਇਸ ਨੂੰ ਫੈਮਲੀ ਮਨੋਰੰਜਨ ਅਤੇ ਬਲਾਕਬਸਟਰ ਕਹਿ ਰਹੇ ਹਨ। ਆਓ ਦੇਖੀਏ ਟਵਿੱਟਰ ਦੀ ਪ੍ਰਤੀਕ੍ਰਿਆ ...

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajinkanth Movie Darbar Fans Reaction On Twitter