ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਆਯੁਸ਼ਮਾਨ ਖੁਰਾਣਾ, ਤਾਪਸੀ ਪੰਨੂੰ ਤੇ ਅਨੰਨਿਆ ਪਾਂਡੇ

ਪੂਰੀ ਦੁਨੀਆ 'ਚ ਜਾਨਲੇਵਾ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਕਾਰਨ ਜਿੱਥੇ ਇੱਕ ਪਾਸੇ ਲੋਕਾਂ ਨੂੰ ਆਪਣੀ ਸਿਹਤ ਦੀ ਫ਼ਿਕਰ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਦੇ ਰੁਜ਼ਗਾਰ 'ਤੇ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਇਸ ਲਾਕਡਾਊਨ ਕਾਰਨ ਦਿਹਾੜੀਦਾਰ ਮਜ਼ਦੂਰਾਂ ਦਾ ਕੰਮਕਾਰ ਬੰਦ ਹੋ ਗਿਆ ਹੈ ਅਤੇ ਗਰੀਬ ਕਿਸਾਨਾਂ ਤੇ ਮਜ਼ਦੂਰ ਨੂੰ ਰੋਟੀ-ਪਾਣੀ ਦੀ ਚਿੰਤਾ ਬਣੀ ਹੋਈ ਹੈ।
 

ਅਜਿਹੇ 'ਚ ਬਾਲੀਵੁੱਡ ਸਿਤਾਰਿਆਂ ਵਿੱਚੋਂ ਆਯੁਸ਼ਮਾਨ ਖੁਰਾਣਾ, ਤਾਪਸੀ ਪੰਨੂੰ, ਅਨੰਨਿਆ ਪਾਂਡੇ ਅਤੇ ਫ਼ਿਲਮ ਨਿਰਦੇਸ਼ਕ ਰਾਜੁਕਮਾਰ ਹਿਰਾਨੀ ਲੋਕਾਂ ਨੇ ਅਜਿਹੇ ਲੋਕਾਂ ਦੀ ਮਦਦ ਲਈ ਲੋਕਾਂ ਨੂੰ ਅਪੀਲ ਕਰ ਰਹੇ ਹਨ। ਇਸ ਤੋਂ ਪਹਿਲਾਂ ਰਿਤਿਕ ਰੌਸ਼ਨ ਨੇ ਮਹਾਰਾਸ਼ਟਰ ਸਰਕਾਰ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ 20 ਲੱਖ ਰੁਪਏ ਦਿੱਤੇ ਸਨ।
 

 

ਆਯੁਸ਼ਮਾਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਆਯੁਸ਼ਮਾਨ ਨੇ ਟਵੀਟ ਕਰਕੇ ਲਿਖਿਆ, "ਇਹ ਸੱਚਮੁੱਚ ਇਕ ਨੇਕ ਪਹਿਲ ਹੈ। ਮੈਂ ਇਸ ਦਾ ਸਮਰਥਨ ਕਰਨ ਅਤੇ ਯੋਗਦਾਨ ਪਾਉਣ ਦੀ ਸਹੁੰ ਲੈਂਦਾ ਹਾਂ। ਭਾਰਤ ਤੇ ਭਾਰਤੀ ਲੋਕ ਖਤਰੇ 'ਚ ਹਨ ਅਤੇ ਮੁਸ਼ਕਲ ਦੇ ਇਸ ਸਮੇਂ ਜਿੰਨਾ ਹੋ ਸਕੇ ਅਸੀ ਇੱਕ-ਦੂਜੇ ਦਾ ਸਮਰਥਨ ਤੇ ਦੇਖਭਾਲ ਕਰੀਏ।"
 

 

ਤਾਪਸੀ ਪੰਨੂੰ ਨੇ ਟਵੀਟ ਕਰਦਿਆਂ ਲਿਖਿਆ, "ਇਹ ਦਿਹਾੜੀ ਮਜ਼ਦੂਰਾਂ ਲਈ ਹੈ, ਕਿਉਂਕਿ ਸਾਨੂੰ ਆਪਣਾ ਕੰਮ ਉਨ੍ਹਾਂ ਲੋਕਾਂ ਲਈ ਕਰਨਾ ਹੋਵੇਗਾ, ਜੋ ਸਾਡੇ ਲਈ ਕੰਮ ਕਰਦੇ ਹਨ। ਜੇ ਕੋਰੋਨਾ ਨਹੀਂ ਤਾਂ ਭੋਜਨ ਦੀ ਕਮੀ ਉਨ੍ਹਾਂ ਨੂੰ ਹੋਰ ਮੁਸ਼ਕਲ 'ਚ ਪਾ ਸਕਦੀ ਹੈ।"
 

ਆਯੁਸ਼ਮਾਨ, ਤਾਪਸੀ ਤੋਂ ਇਲਾਵਾ ਅਨੰਨਿਆ ਨੇ ਇੱਕ ਇੰਟਰਵਿਊ 'ਚ ਪਹਿਲ 'ਚ ਲੋਕਾਂ ਦੀ ਮਦਦ ਕਰਨ ਦੀ ਗੱਲ ਕਹੀ ਹੈ। ਰਾਜਕੁਮਾਰ ਹਿਰਾਨੀ ਵੀ ਅੱਗੇ ਆਏ ਹਨ ਅਤੇ ਇਸ ਮੁਹਿੰਮ 'ਚ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
 

 

ਦੱਸ ਦੇਈਏ ਕਿ ਆਰਟ ਆਫ਼ ਲਿਵਿੰਗ ਫ਼ਾਊਂਡੇਸ਼ਨ ਵੱਲੋਂ 'ਸਟੈਂਡ ਵਿਦ ਹਿਊਮੈਨਟੀ' ਦੀ ਪਹਿਲ ਕੀਤੀ ਗਈ ਹੈ। ਇਸ ਪਹਿਲਕਦਮੀ 'ਚ ਦਿਹਾੜੀਦਾਰਾਂ ਦੀ ਮਦਦ ਲਈ ਫੰਡ ਇਕੱਤਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸਿਤਾਰਿਆਂ ਨੇ ਟਵੀਟ ਕਰਕੇ ਲੋਕਾਂ ਨੂੰ ਇਸ ਪਹਿਲ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajkumar Hirani Ayushmann Khurrana Taapsee Pannu and Ananya Pandey Support Daily Wage Workers Amidst Coronavirus Crisis