ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'Mental Hai Kya' ਦਾ ਪਹਿਲਾ ਮੋਸ਼ਨ ਪੋਸਟਰ ਰਿਲੀਜ਼, ਅੱਗ 'ਚ ਮੱਛੀ ਫੜਦੀ ਨਜ਼ਰ ਆਈ ਕੰਗਨਾ ਰਨੌਤ

ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਅਤੇ ਰਾਜਕੁਮਾਰ ਰਾਵ ਦੀ ਆਉਣ ਵਾਲੀ ਫ਼ਿਲਮ 'Mental Hai Kya' ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ਦਾ ਪਹਿਲਾ ਮੋਸ਼ਨ ਪੋਸਟਰ ਕਾਫੀ ਮਜ਼ੇਦਾਰ ਹੈ।

 

ਇਸ ਮੋਸ਼ਨ ਪੋਸਟਰ ਵਿੱਚ ਰਾਜਕੁਮਾਰ ਰਾਵ ਮੂੰਹ ਵਿਚ ਸਿਗਰਟ ਨਾਲ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਕੰਗਨਾ ਨੇ ਆਪਣੇ ਹੱਥਾਂ ਵਿੱਚ ਮੱਛੀ ਫੜੀ ਹੋਈ ਹੈ। ਫ਼ਿਲਮ ਦਾ ਇਹ ਪੂਰਾ ਪੋਸਟਰ ਸੜਦਾ ਹੋਇਆ ਦਿਖਾਈ ਦੇ ਰਿਹਾ ਹੈ। ਉਥੇ, ਪੋਸਟਰ ਦੇ ਅੰਤ ਵਿੱਚ ਇਹ ਕਿਹਾ ਗਿਆ ਹੈ ਕਿ ਟ੍ਰੇਲਰ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ।
 

 

21 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ Mental Hai Kya ਨੂੰ ਪ੍ਰਕਾਸ਼ ਕੋਵੇਲਾਮੁਡੀ ਨੇ ਡਾਇਰੈਕਟ ਕੀਤਾ ਹੈ ਤਾਂ ਉਥੇ ਏਕਤਾ ਕਪੂਰ ਪ੍ਰੋਡਿਊਸਰ ਹਨ। ਜਦੋਂ ਕੰਗਨਾ, ਰਾਜਕੁਮਾਰ ਰਾਵ ਦੇ ਨਾਲ ਨਾਲ ਕੰਮ ਕਰ ਕਹੀ ਹੈ। ਇਸ ਤੋਂ ਪਹਿਲਾਂ ਦੋਹਾਂ ਨੇ ਸਾਲ 2014 ਵਿੱਚ ਰਿਲੀਜ਼ ਹੋਈ ਫ਼ਿਲਮ ਕੁਵੀਨ ਵਿੱਚ ਕੰਮ ਕੀਤਾ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।
 

ਇਸ ਫ਼ਿਲਮ ਵਿੱਚ ਕੰਗਨਾ ਅਤੇ ਰਾਜਕੁਮਾਰ ਰਾਵ ਦੋਵੇਂ ਹੀ ਮਾਨਸਿਕ ਰੋਗੀ ਦੇ ਕਿਰਦਾਰ ਵਿੱਚ ਦਿਖਣ ਵਾਲੇ ਹਨ। ਜਿਹਾ ਫ਼ਿਲਮ ਦੇ ਪੋਸਟਰ ਤੋਂ ਪ੍ਰੂਤੀਤ ਹੁੰਦਾ ਹੈ। 
ਫ਼ਿਲਮ ਵਿੱਚ ਜਿੰਮੀ ਸ਼ੇਰਗਿਲ ਵੀ ਇੱਕ ਮਹੱਤਵਪੂਰਨ ਕਿਰਦਾਰ ਵਿੱਚ ਦਿਖਣਗੇ।

 

ਫ਼ਿਲਮ ਦੇ ਨਾਲ 'ਮਨਮਰਜ਼ੀਆ' ਫੇਮ ਰਾਈਟਰ ਕਨਿਕਾ ਢਿੱਲੋਂ ਵੀ ਜੁੜੀ ਹੋਈ ਹੈ। ਇਸ ਫ਼ਿਲਮ ਨੂੰ ਏਕਤਾ ਕਪੂਰ ਦੇ ਬੈਨਰ ਬਾਲਾਜੀ ਟੈਲੀਫ਼ਿਲਮਜ਼ ਤਹਿਤ ਬਣਾਇਆ ਗਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajkummar Rao and Kangana Ranaut Mental Hai Kya motion poster set fire to your perceptions Trust No One