ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਜ਼ੇ ਕਾਰਨ ਜੇਲ੍ਹ ਕੱਟ ਕੇ ਪਰਤੇ ਰਾਜਪਾਲ ਯਾਦਵ ਨੂੰ ਮਿਲਿਆ ਨਵਾਂ ਰਾਹ

ਬਾਲੀਵੁੱਡ ਦੇ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਕਰਜ਼ਾ ਨਾ ਮੋੜਨ ਕਾਰਨ ਮਿਲੀ ਸਜ਼ਾ ਕੱਟ ਕੇ ਵਾਪਸ ਪਤਰ ਆਏ ਹਨ। ਰਾਜਪਾਲ ਨੇ ਜ਼ੂਮ ਟੀਵੀ ਨੂੰ ਦਿੱਤੇ ਇਕ ਇੰਟਵੀਊ ਚ ਕਿਹਾ ਕਿ ਜਦੋਂ ਕੋਈ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਉਸ ਨੂੰ ਇਕ ਹਿਰਾਸਤ ਦਾ ਸਰਟੀਫ਼ਿਕੇਟ ਅਤੇ ਚਰਿੱਤਰ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ ਜਿਸ ਵਿਚ ਮੈਨੂੰ ਚੰਗਾ (ਗੁੱਡ) ਸਰਟੀਫ਼ਿਕੇਟ ਮਿਲਿਆ ਹੈ।

 

ਸਿਨੇਮਾ ਦੇ ਵੱਡੇ ਪਰਦੇ ਰਾਹੀਂ ਦੇਸ਼-ਦੁਨੀਆ ਨੂੰ ਹਸਾਉਣ ਵਾਲੇ ਰਾਜਪਾਲ ਯਾਦਵ ਨੇ ਅੱਗੇ ਕਿਹਾ ਕਿ ਮੈਨੂੰ ਲੋਕਾਂ ਨਾਲ ਗੱਲ ਕਰਨਾ ਪਸੰਦ ਹੈ। ਜਦੋਂ ਵੀ ਮੈਂ ਆਪਣੇ ਪਿੰਡ ਜਾਂਦਾ ਹਾਂ ਤਾਂ ਉੱਥੇ ਰਿਸ਼ਤੇਦਾਰਾਂ ਨੂੰ ਮਿਲ ਕੇ ਗੱਲਬਾਤ ਕਰਦਾ ਹਾਂ। ਮੈਂ ਆਪਣੇ ਆਂਢ-ਗੁਆਂਢ ਦੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।

 

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਅੰਤ ਹੈ, ਉਦੋਂ ਮੈਨੂੰ ਲੱਗਦਾ ਹੈ ਕਿ ਮੈਂ ਕੁਝ ਅਨੋਖਾ ਕਰਕੇ ਉਨ੍ਹਾਂ ਲੋਕਾਂ ਨੂੰ ਜਿਊਂਦਾ ਹੋਣ ਦਾ ਅਹਿਸਾਸ ਕਰਾਵਾਂ। ਮੈਂ ਸਮਝਦਾ ਹਾਂ ਕਿ ਜੇਕਰ ਇੱਥੇ ਰਹਿਣਾ ਹੈ ਤਾਂ ਨਵੇਕਲੇ ਅਤੇ ਖੋਜੀ ਚੀਜ਼ਾਂ ਕਰਨੀਆਂ ਪੈਣਗੀਆਂ ਜਿਸ ਨਾਲ ਮੈਨੂੰ ਅਤੇ ਦੂਜਿਆਂ ਨੂੰ ਲਾਭ ਹੋਵੇ। ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਲੋਕਾਂ ਨੂੰ ਚੰਗਾ ਲਗੇ। ਕਈ ਸਭਿਆਚਾਰਕ ਸਮਾਗਮਾਂ ਚ ਹਿੱਸਾ ਲੈਂਦਾ ਸੀ। ਮੈਂ ਕਿਸੇ ਦੀਆਂ ਮੁਸ਼ਕਲਾਂ ਨੂੰ ਘਟਾ ਤਾਂ ਨਹੀਂ ਸਕਦਾ।

 

 

ਜੇਲ੍ਹ ਦੇ ਦਿਨਾਂ ਨੂੰ ਯਾਦ ਕਰਦਿਆਂ ਰਾਜਪਾਲ ਨੇ ਦਸਿਆ ਕਿ ਜੇਲ੍ਹ ਚ ਰਹਿਣ ਦੌਰਾਨ ਉਹ ਕਾਮੇਡੀ ਅਦਾਕਾਰੀ ਕਰਦੇ ਸਨ। ਰਾਜਪਾਲ ਦੀ ਪਾਠਸ਼ਾਲਾ ਬਾਰੇ ਵੀ ਉਨ੍ਹਾਂ ਕਿਹਾ ਕਿ ਮੇਰੇ ਦਿਮਾਗ਼ ਚ ਹਮੇਸ਼ਾ ਤੋਂ ਹੀ ਮੋਬਾਈਲ ਥੀਏਟਰ ਦਾ ਪ੍ਰਸਤਾਵ ਸੀ ਤਾਂ ਕਿ ਅਦਾਕਾਰੀ ਸਿੱਖਣ ਦੀ ਕਲਾ ਦਾ ਪ੍ਰਚਾਰ ਕਰ ਸਕਾਂ। ਜਦੋਂ ਮੈਂ ਜੇਲ੍ਹ ਚ ਸੀ ਤਾਂ ਮੈਂ ਲੋਕਾਂ ਨਾਲ ਗੱਲ ਕਰਦਾ ਸੀ। ਜੇਕਰ ਲੋਕ ਇੱਛਕ ਹੁੰਦੇ ਤਾਂ ਅਸੀਂ ਆਪਸ ਚ ਗੱਲਬਾਤ ਕਰਦੇ ਸਨ। ਮੈਂ ਤਿਆਰੀ ਕਰ ਰਿਹਾ ਹਾਂ ਇਸ ਨੂੰ ਦੂਜਿਆਂ ਸ਼ਹਿਰਾਂ ਚ ਵੀ ਲੈ ਜਾਵਾਂ।

 

ਦੱਸਣਯੋਗ ਹੈ ਕਿ ਰਾਜਪਾਲ ਯਾਦਵ ਹੁਣੇ ਜਿਹੇ 3 ਮਹੀਨਿਆਂ ਦੀ ਜੇਲ੍ਹ ਕੱਟ ਕੇ ਪਰਤੇ ਹਨ ਕਿਉਂਕਿ ਉਨ੍ਹਾਂ ’ਤੇ 5 ਕਰੋੜ ਰੁਪਏ ਦਾ ਕਰਜ਼ਾ ਨਾ ਮੋੜਨ ਦਾ ਦੋਸ਼ ਸੀ। ਇਸ ਕਾਰਨ ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਨੇ ਤਿੰਨ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajpal Yadav reveals he performed comedy for jail