ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਰਾਮੇਬਾਜ਼ ਰਾਖੀ ਸਾਵੰਤ ਨੇ ਆਪਣੇ ਹੋਣ ਵਾਲੇ ਪਤੀ ਨੂੰ ਕਿਹਾ 'ਭਰਾ'

ਡਰਾਮੇਬਾਜ਼ ਰਾਖੀ ਸਾਵੰਤ ਨੇ ਆਪਣੇ ਹੋਣ ਵਾਲੇ ਪਤੀ ਨੂੰ ਦੱਸਿਆ 'ਭਰਾ'

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਪਣੀਆਂ ਅਜੀਬ ਹਰਕਤਾਂ ਕਾਰਨ ਉਂਝ ਹੀ ਖ਼ਬਰਾਂ ਚ ਬਣੀ ਰਹਿੰਦੀ ਹੈ। ਹੁਣ ਉਸਨੇ ਇੱਕ ਹੋਰ ਨਵਾਂ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਰਾਖੀ ਸਾਵੰਤ ਦਾ ਵਿਆਹ ਹੁਣ ਤੱਕ ਆਪਣੇ ਆਪ ਚ ਹੀ ਇੱਕ ਸਵਾਲ ਬਣਿਆ ਪਿਆ ਹੈ। ਲੰਘੇ ਦਿਨੀਂ ਰਾਖੀ ਨੇ ਸੋਸ਼ਲ ਮੀਡੀਆ ਤੇ ਆਪਣੇ ਫੈਂਜ਼ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਛੇਤੀ ਹੀ ਦੀਪਕ ਕਲਾਲ ਨਾਲ ਵਿਆਹ ਕਰਨ ਜਾ ਰਹੀ ਹਨ।

 

ਰਾਖੀ ਸਾਵੰਤ ਦੇ ਹੋਣ ਵਾਲੀ ਪਤੀ ਦੀਪਕ ਕਲਾਲ ਦੀਆਂ ਤਸਵੀਰਾਂ ਦੇਖ ਕੇ ਹਰੇਕ ਕੋਈ ਹੈਰਾਨ ਹੋਇਆ ਪਿਆ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਰਾਖੀ ਸਾਵੰਤ ਦੇ ਹੋਣ ਵਾਲੇ ਪਤੀ ਦੀਪਕ ਜਲਾਲ ਦੀਆਂ ਤਸਵੀਰਾਂ ਅਤੇ ਅਜੀਬ ਹਰਕਤਾਂ ਦੇਖਣ ਮਗਰੋਂ ਕਾਫੀ ਲੋਕ ਖੁੱਦ ਨੂੰ ਸਦਮੇ ਚ ਮਹਿਸੂਸ ਕਰ ਰਹੇ ਹਨ।

 

ਹੁਣ ਰਾਖੀ ਸਾਵੰਤ ਨੇ ਦੀਪਕ ਕਲਾਲ ਨਾਲ ਮਿਲ ਕੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਹੈ. ਜਿਸ ਵਿੱਚ ਰਾਖੀ ਨੇ ਕਿਹਾ ਕਿ ਉਹ ਇਸ ਲਈ ਵਿਆਹ ਕਰ ਰਹੀ ਹੈ ਤਾਂ ਜੋ ਉਹ ਹਮੇਸ਼ਾ ਪਵਿੱਤਰ ਰਹਿ ਸਕੇ. ਤੇ ਵਿਆਹ ਤੋਂ ਬਾਅਦ ਵੀ ਆਪਣੇ ਹੋਣ ਵਾਲੇ ਪਤੀ ਨਾਲ ਭਰਾ-ਬੈਣ ਦਾ ਰਿਸ਼ਤਾ ਬਣਾ ਰਹਿ ਸਕੇ. ਪੂਰੀ ਕਾਨਪਰੰਸ ਦੌਰਾਨ ਦੋਵੇਂ ਪੱਤਰਕਾਰਾਂ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆਏ ਤੇ ਇਹ ਸਾਫ਼ ਹੈ ਕਿ ਰਾਖੀ ਵਿਆਹ ਦਾ ਨਾਟਕ ਸਿਰਫ ਖਬਰਾਂ ਵਿੱਚ ਬਣੇ ਰਹਿਣ ਲਈ ਰੱਚ ਰਹੀ ਹੈ.

 

ਦੀਪਕ ਕਲਾਲ ਇੱਕ ਯੂਟਿਊਬਰ, ਬਲਾਗਰ ਅਤੇ ਕਾਮੇਡੀਅਨ ਹਨ. ਉਹ ਵੀ ਚਰਚਾਵਾਂ ਵਿੱਚ ਬਣੇ ਰਹਿਣ ਲਏ ਇਹ ਸਾਰਾ ਡਰਾਮਾ ਕਰ ਰਹੇ ਹਨ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rakhi sawant calls deepak kalal hih brother