ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੋਰੋਨਾ ਵਾਇਰਸ ਖ਼ਤਮ ਕਰਨ ਲਈ ਰਾਖੀ ਸਾਵੰਤ ਪੁੱਜੀ ਚੀਨ’

‘ਕੋਰੋਨਾ ਵਾਇਰਸ ਖ਼ਤਮ ਕਰਨ ਲਈ ਰਾਖੀ ਸਾਵੰਤ ਪੁੱਜੀ ਚੀਨ’

ਫ਼ਿਲਮ ਉਦਯੋਗ ਦੀ ਵਿਵਾਦਗ੍ਰਸਤ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੀਆਂ ਅਜੀਬੋ ਗ਼ਰੀਬ ਹਰਕਤਾਂ ਕਾਰਨ ਅਕਸਰ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ। ਉਹ ਇੰਸਟਾਗ੍ਰਾਮ ਉੱਤੇ ਆਪਣੀਆਂ ਤਸਵੀਰਾਂ ਤੇ ਵਿਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 

 

ਪਿਛਲੇ ਕੁਝ ਸਮੇਂ ਤੋਂ ਚੀਨ ’ਚ ਕੋਰੋਨਾ ਵਾਇਰਸ ਲੋਕਾਂ ਲਈ ਆਫ਼ਤ ਬਣਿਆ ਹੋਇਆ ਹੈ। ਪਰ ਰਾਖੀ ਸਾਵੰਤ ਨੂੰ ਉਸ ਤੋਂ ਕੋਈ ਡਰ ਨਹੀਂ ਹੈ। ਉਹ ਚੀਨ ਚਲੀ ਗਈ ਹੈ ਤੇ ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਦਾ ਖ਼ਾਤਮਾ ਕਰ ਕੇ ਹੀ ਦਮ ਲਵੇਗੀ।

 

 

ਰਾਖੀ ਸਾਵੰਤ ਨੇ ਉਡਾਣ ਤੋਂ ਇੱਕ ਵਿਡੀਓ ਸ਼ੇਅਰ ਕੀਤਾ ਹੈ; ਜਿਸ ਵਿੱਚ ਉਹ ਕੋਰੋਨਾ ਵਾਇਰਸ ਦਾ ਜ਼ਿਕਰ ਕਰਦੀ ਦਿਸਦੀ ਹੈ। ਉਹ ਵਿਡੀਓ ’ਚ ਆਖਦੀ ਹੈ ਕਿ ਉਹ ਇਸ ਵਾਇਰਸ ਤੋਂ ਬੇਖ਼ੌਫ਼ ਹੈ ਤੇ ਇਸ ਨੂੰ ਖ਼ਤਮ ਕਰਨ ਲਈ ਚੀਨ ਜਾ ਰਹੀ ਹੈ। ‘ਇੰਡੀਆ ਟੂਡੇ’ ਗਰੁੱਪ ਅਤੇ ਟੀਵੀ ਚੈਨਲ ‘ਆਜ ਤੱਕ’ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਦਿੱਤਾ ਹੈ।

 

 

ਰਾਖੀ ਸਾਵੰਤ ਨੇ ਅੱਗੇ ਕਿਹਾ ਹੈ ਕਿ ਉਸ ਨੇ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਤੋਂ ਇਹ ਵਾਇਰਸ ਖ਼ਤਮ ਕਰਨ ਲਈ ਇਹ ਦਵਾਈ ਮੰਗਵਾਈ ਹੈ। ਰਾਖੀ ਸਾਵੰਤ ਦਾ ਇਹ ਵਿਡੀਓ ਲੋਕਾਂ ਨੂੰ ਕਾਫ਼ੀ ਮਜ਼ਾਕੀਆ ਜਿਹਾ ਜਾਪ ਰਿਹਾ ਹੈ।

 

 

ਵਿਡੀਓ ਨਾਲ ਰਾਖੀ ਸਾਵੰਤ ਨੇ ਕੈਪਸ਼ਨ ’ਚ ਲਿਖਿਆ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਮਾਰਨ ਲਈ ਚੀਨ ਜਾ ਰਹੀ ਹੈ। ਰਾਖੀ ਨੇ ਲਾਲ ਕੱਪੜੇ ਪਾਏ ਹੋਏ ਹਨ ਤੇ ਮੰਗਲਸੂਤਰ ਵੀ ਪਹਿਨਿਆ ਹੋਇਆ ਹੈ।

 

 

ਚੇਤੇ ਰਹੇ ਕਿ ਪਿਛਲੇ ਵਰ੍ਹੇ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਚਰਚਾ ਦਾ ਕੇਂਦਰ ਬਣੀ ਰਹੀ ਸੀ। ਰਾਖੀ ਸਾਵੰਤ ਦਾ ਵਿਆਹ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ ਸੀ। ਦਰਅਸਲ, ਰਾਖੀ ਸਾਵੰਤ ਨੇ ਵਿਆਹ ਤਾਂ ਕਰ ਲਿਆ ਪਰ ਹਾਲੇ ਤੱਕ ਉਨ੍ਹਾਂ ਆਪਣੇ ਪਤੀ ਨੂੰ ਮੀਡੀਆ ਸਾਹਮਣੇ ਨਹੀਂ ਲਿਆਂਦਾ।

 

 

ਬਹੁਤੇ ਲੋਕ ਤਾਂ ਇਹ ਵੀ ਆਖ ਰਹੇ ਹਨ ਕਿ ਸ਼ਾਇਦ ਰਾਖੀ ਸਾਵੰਤ ਨੇ ਵਿਆਹ ਕੀਤਾ ਹੀ ਨਹੀਂ, ਐਂਵੇਂ ਝੂਠ ਬੋਲ ਰਹੀ ਹੈ। ਦਰਅਸਲ, ਉਹ ਸੁਰਖ਼ੀਆਂ ’ਚ ਆਉਣ ਲਈ ਬਹੁਤ ਕੁਝ ਅਜਿਹਾ ਅਜੀਬ ਕਰਦੀ ਰਹਿੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rakhi Sawant in China to eradicate Corona Virus