ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਖੀ ਸਾਵੰਤ ਦੇ ਭੋਜਪੁਰੀ ਆਈਟਮ ਨੰਬਰ ਨੇ ਮਚਾਇਆ ਧਮਾਲ, ਵੀਡੀਓ ਵਾਇਰਲ

ਬਾਲੀਵੁੱਡ ਦੀ ਮਸ਼ਹੂਰ ਆਈਟਮ ਗਰਲ ਰਾਖੀ ਸਾਵੰਤ ਅਕਸਰ ਚਰਚਾ ਵਿੱਚ ਬਣੀ ਰਹਿੰਦੀ ਹੈ।  ਉਨ੍ਹਾਂ ਨੇ ਹੁਣ ਤੱਕ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਆਈਟਮ ਨੰਬਰ ਕੀਤੇ ਹਨ। ਰਾਖੀ ਇਕ ਵਾਰ ਫਿਰ ਚਰਚਾ ਵਿੱਚ ਹੈ। 

 

 

 

 

ਦਰਅਸਲ, ਉਨ੍ਹਾਂ ਨੇ ਇੱਕ ਭੋਜਪੁਰੀ ਗੀਤ ਵਿੱਚ ਡਾਂਸ ਕੀਤਾ ਹੈ। ਇਹ ਗਾਣਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨੂੰ ਬਹੁਤ ਹੀ ਘੱਟ ਸਮੇਂ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਹੈ। ਭੋਜਪੁਰੀ ਗੀਤ 'ਨਵਰਤਨਾ ਤੇਲ' ਵਿੱਚ ਰਾਖੀ ਨਾਲ ਰਾਜੂ ਸਿੰਘ ਮਾਹੀ ਵੀ ਮੌਜੂਦ ਹਨ।


ਰਾਖੀ ਇਸ ਭੋਜਪੁਰੀ ਗੀਤ ਵਿੱਚ ਇੱਕ ਦੇਸੀ ਦਿਖ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਲਹਿੰਗਾ ਚੋਲੀ ਪਹਿਨੀ ਹੋਈ ਹੈ, ਜੋ ਇਕ ਵੱਖਰੀ ਦਿੱਖ ਦੇ ਰਿਹਾ ਹੈ। ਇਸ ਤੋਂ ਇਲਾਵਾ ਰਾਖੀ ਦਾ ਮਾਂਗ ਟੀਕਾ, ਨੇਕਲੇਸ ਅਤੇ ਹੈਵੀ ਏਅਰਰਿੰਗ ਦਿਖ ਨੂੰ ਕਾਫੀ ਆਕਰਸ਼ਕ ਬਣਾ ਰਿਹਾ ਹੈ।

 

ਰਾਖੀ ਦੇ ਇਸ ਭੋਜਪੁਰੀ ਗੀਤ ਨੂੰ 4 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ, ਜਦਕਿ ਕਈ ਲੋਕਾਂ ਨੇ ਇਸ ਉੱਤੇ ਪ੍ਰਤੀਕਿਰਿਆ ਵੀ ਦਿੱਤੀ ਹੈ। 

 

 

 

 

 

ਰਾਖੀ ਨੇ ਹਾਲ ਵਿੱਚ ਇੱਕ ਇੰਸਟਾਗ੍ਰਾਮ ਉੱਤੇ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ਨੂੰ ਕਈ ਲੋਕਾਂ ਨੇ ਲਾਇਕ ਕੀਤਾ ਹੈ। ਇਸ ਉੱਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਵੀ ਦਿੱਤੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rakhi sawant item number bhojpuri song navratan tel viral video