ਅਗਲੀ ਕਹਾਣੀ

ਹੈਦਰਾਬਾਦ ਬਲਾਤਕਾਰ-ਕਤਲ ਕੇਸ: ਅਜਿਹੇ ਦਰਿੰਦੇ ਭਰੋਸੇ ਦੇ ਕਾਬਲ ਨਹੀਂ ਹੁੰਦੇ: ਰਾਖੀ

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ, ਹੱਤਿਆ ਅਤੇ ਸਾੜ ਦੇਣ ਦੀ ਦਿਲ ਦਹਿਲਾਉਣ ਵਾਲੇ ਮਾਮਲੇ ਨੇ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

 

ਬਾਲੀਵੁਡ, ਖੇਡ ਜਗਤ ਤੇ ਆਮ ਲੋਕਾਂ ਵਲੋਂ ਲੜਕੀਆਂ-ਔਰਤਾਂ ਦੀ ਸੁਰੱਖਿਆਂ 'ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਵਿਚਕਾਰ ਬਾਲੀਵੁਡ ਅਦਾਕਾਰ ਰਾਖੀ ਸਾਵੰਤ ਨੇ ਇੱਕ ਵੀਡੀਓ ਪੋਸਟ ਕਰ ਕੇ ਆਪਣਾ ਗੁੱਸਾ ਜਾਹਰ ਕੀਤਾ ਹੈ ਅਤੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ।
 

 

ਰਾਖੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਕਿਹਾ, "ਦੋਸਤੋਂ ਅੱਜ ਮੈਂ ਬਹੁਤ ਦੁਖੀ ਹਾਂ..। ਲੜਕੀ ਦੀ ਮਦਦ ਮੰਗਣ ਦੇ ਬਦਲੇ 'ਚ ਉਸ ਨਾਲ ਬਲਾਤਕਾਰ ਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ... ਮੈਂ ਦੇਸ਼ ਦੀਆਂ ਲੜਕੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਜਿਹੇ ਦਰਿੰਦੇ ਭਰੋਸੇ ਦੇ ਕਾਬਿਲ ਨਹੀਂ ਹੁੰਦੇ।"
 

ਜ਼ਿਕਰਯੋਗ ਹੈ ਕਿ ਹੈਦਰਾਬਾਦ-ਬੰਗਲੁਰੂ ਹਾਈਵੇਅ 'ਤੇ ਮਹਿਲਾ ਸਰਕਾਰੀ ਡਾਕਟਰ ਦੀ ਲਾਸ਼ ਮਿਲੀ ਸੀ। ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮੁਲਜ਼ਮਾਂ ਨੇ ਉਸ ਦੀ ਲਾਸ਼ ਨੂੰ ਸਾੜ ਕੇ ਇਕ ਪੁੱਲ ਹੇਠਾਂ ਸੁੱਟ ਦਿੱਤਾ ਸੀ। ਹੈਦਰਾਬਾਦ ਪੁਲਿਸ ਨੇ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਉਕਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਟਰੱਕ ਡਰਾਈਵਰ ਅਤੇ ਕਲੀਨਰ ਹਨ। ਇਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਮਹਿਲਾ ਡਾਕਟਰ ਨੂੰ 7 ਘੰਟੇ ਤਕ ਬੰਦੀ ਬਣਾ ਕੇ ਸਮੂਹਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ 30 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਗਾ ਦਿੱਤੀ ਸੀ।
 

 

ਵੈਟਰਨਰੀ ਡਾਕਟਰ ਸ਼ਾਦਨਗਰ 'ਚ ਰਹਿੰਦੀ ਸੀ ਅਤੇ ਇੱਥੋਂ ਲਗਭਗ 30 ਕਿਲੋਮੀਟਰ ਦੂਰ ਸ਼ਮਸਾਬਾਦ 'ਚ ਇੱਕ ਵੈਟਰਨਰੀ ਹਸਪਤਾਲ 'ਚ ਕੰਮ ਕਰਦੀ ਸੀ। ਉਹ ਰੋਜ਼ਾਨਾ ਹੈਦਰਾਬਾਦ-ਬੰਗਲੁਰੂ ਨੈਸ਼ਨਲ ਹਾਈਵੇਅ 'ਤੇ ਸਥਿਤ ਤੋਂਡੁਪੱਲੀ ਟੋਲ ਪਲਾਜ਼ਾ 'ਤੇ ਆਪਣੀ ਸਕੂਟੀ ਪਾਰਕ ਕਰਦੀ ਸੀ ਅਤੇ ਇੱਥੋਂ ਕੈਬ ਲੈ ਕੇ ਹਸਪਤਾਲ ਤੱਕ ਜਾਂਦੀ ਸੀ।

 

ਡਾਕਟਰ ਨਾਲ ਬੁੱਧਵਾਰ ਰਾਤ ਤੋਂ ਵੀਰਵਾਰ ਤੜਕੇ ਤਕ ਬਲਾਤਕਾਰ ਹੋਇਆ। ਪੁਲਿਸ ਨੇ ਚਾਰਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਲੈ ਲਿਆ ਹੈ। ਇਸ ਮਾਮਲੇ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rakhi Sawant lashes out at Hyderabad gang-rape