ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਖੀ ਸਾਵੰਤ ਨੇ ਦੱਸਿਆ ਕੋਰੋਨਾ ਵਾਇਰਸ ਤੋਂ ਬਚਣ ਦਾ ਤਰੀਕਾ

ਕੋਰੋਨਾ ਵਾਇਰਸ ਦੇ ਕਹਿਰ ਨੇ ਦੁਨੀਆ ਭਰ ਵਿੱਚ ਤਰਥੱਲੀ ਮਚਾਈ ਹੋਈ ਹੈ। ਕਈ ਦੇਸ਼ਾਂ 'ਚ ਫੈਲਣ ਵਾਲੇ ਇਸ ਵਾਇਰਸ ਦਾ ਹੁਣ ਤਕ ਕੋਈ ਪੱਕਾ ਇਲਾਜ ਨਹੀਂ ਮਿਲਿਆ ਹੈ। ਸਾਰੇ ਲੋਕ ਇਸ ਤੋਂ ਬਚਾਅ ਕਰਨ ਦੀ ਸਲਾਹ ਦੇ ਰਹੇ ਹਨ। ਕਈ ਸੈਲੀਬ੍ਰਿਟੀਜ਼ ਵੀ ਆਪਣੇ-ਆਪਣੇ ਤਰੀਕਿਆਂ ਨਾਲ ਲੋਕਾਂ ਨੂੰ ਬਚਾਅ ਲਈ ਜਾਗਰੂਕ ਕਰਨ ਦੀ  ਕੋਸ਼ਿਸ਼ ਕਰ ਰਹੇ ਹਨ।
 

 
 
 
 
 
 
 
 
 
 
 
 
 

Please please Suni lo meri baat

A post shared by Rakhi Sawant (@rakhisawant2511) on

 

ਹਾਲ ਹੀ 'ਚ ਰਾਖੀ ਸਾਵੰਤ ਨੇ ਵੀ ਇਸ ਗੰਭੀਰ ਬੀਮਾਰੀ ਬਾਰੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਰਾਖੀ ਨੇ ਵੀਡੀਓ ਸ਼ੇਅਰ ਕਰਦਿਆਂ ਇਸ ਦੀ ਕੈਪਸ਼ਨ 'ਚ ਲਿਖਿਆ, "ਪਲੀਜ਼ ਪਲੀਜ਼ ਸੁਣ ਲਓ ਮੇਰੀ ਗੱਲ'। ਮੈਂ ਰਿਕਵੈਸਟ ਕਰਦੀ ਹਾਂ ਮੇਰੀ ਗੱਲ ਸੁਣ ਲਓ। ਦੋਸਤੋ ਕੋਰੋਨਾ ਵਾਇਰਸ ਫੈਲ ਰਿਹਾ ਹੈ। ਸਾਰੇ ਕਹਿ ਰਹੇ ਹਨ ਹੱਥ ਧੋਵੋ, ਪੈਰ ਧੋਵੋ, ਮੂੰਹ ਧੋਵੋ, ਨੱਕ ਧੋਵੋ, ਪਤੀ ਨਹੀਂ ਕੀ-ਕੀ ਧੋਵੋ। ਸਭ ਧੋਵੋ ਪਰ ਆਤਮਾ ਨੂੰ ਕਿਵੇਂ ਧੋਵੋਗੇ। ਅਸੀ ਪਾਪ ਕੀਤੇ ਹਨ। ਪੂਰੀ ਦੁਨੀਆ ਨੇ ਪਾਪ ਕੀਤੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਕੋਰੋਨਾ ਵਾਇਰਸ ਕਿੱਥੋਂ ਆਇਆ ਹੈ? ਇਹ ਵਾਇਰਸ ਲੋਕਾਂ ਨੂੰ ਸਬਕ ਸਿਖਾਉਣ ਲਈ ਆਇਆ ਹੈ ਕਿ ਉਹ ਪਰਮਾਤਮਾ ਦੀ ਸ਼ਰਣ 'ਚ ਜਾਣ। ਆਪਣੇ ਪਾਪਾਂ ਲਈ ਮਾਫੀ ਮੰਗਣ। ਕੋਰੋਨਾ ਵਾਇਰਸ ਹਿੰਦੂ, ਮੁਸਲਿਮ, ਸਿਖ, ਈਸਾਈ ਸਾਰਿਆਂ ਨੂੰ ਹੋ ਰਿਹਾ ਹੈ। ਅਮੀਰ-ਗਰੀਬ ਸਾਰਿਆਂ ਨੂੰ ਹੋ ਰਿਹਾ ਹੈ। ਪਲੀਜ਼ ਸਰੈਂਡਰ ਕਰੋ। ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਕੋਰੋਨਾ ਵਾਇਰਸ ਕਦੇ ਛੂਹ ਨਹੀਂ ਸਕੇਗਾ।"
 

 
 
 
 
 
 
 
 
 
 
 
 
 

Please pry for india 🇮🇳 🙏🙏🙏🙏🙏🙏

A post shared by Rakhi Sawant (@rakhisawant2511) on

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਖੀ ਨੇ ਕੋਰੋਨਾ ਵਾਇਰਸ ਲਈ ਇੱਕ ਪ੍ਰਾਥਨਾ ਗੀਤ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਇਸ 'ਚ ਰਾਖੀ ਸਾਵੰਤ ਨੇ ਫਲਾਈਟ 'ਚ ਬੈਠ ਕੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਦੀ ਕੈਪਸ਼ਨ 'ਚ ਲਿਖਿਆ ਹੈ, "ਮੈਂ ਕੋਰੋਨਾ ਵਾਇਰਸ ਨੂੰ ਮਾਰਨ ਲਈ ਚੀਨ ਜਾ ਰਹੀ ਹਾਂ।" ਰਾਖੀ ਦੀ ਇਸ ਵੀਡੀਓ 'ਤੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਪ੍ਰਤੀਕ੍ਰਿਆ ਮਿਲੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rakhi Sawant Shares solution to Coronavirus