ਡਰਾਮਾ ਕੁਈਨ ਰਾਖੀ ਸਾਵੰਤ ਨੂੰ ਖਬਰਾਂ ਚ ਬਣੇ ਰਹਿਣਾ ਚੰਗੀ ਤਰ੍ਹਾਂ ਆਉਂਦਾ ਹੈ। ਰਾਖੀ ਆਏ ਦਿਨ ਹੀ ਕੁਝ ਨਾ ਕੁਝ ਕਰਕੇ ਸੁਰਖੀਆਂ ਚ ਬਣੀ ਰਹਿੰਦੀ ਹਨ। ਹਾਲਾਂਕਿ ਇਸ ਕਾਰਨ ਉਹ ਕਈ ਵਾਰ ਲੋਕਾਂ ਦੇ ਟ੍ਰੋਲਿੰਗ ਦੀ ਵੀ ਸ਼ਿਕਾਰ ਹੋ ਜਾਂਦੀਆਂ ਹਨ। ਹੁਣ ਇਕ ਵਾਰ ਰਾਖੀ ਸੁਰਖੀਆਂ ਚ ਆ ਗਈ ਹਨ। ਰਾਖੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਚ ਉਹ ਨੁੰਹ ਦੇ ਪਹਿਰਾਵੇ ਚ ਨਜ਼ਰ ਆ ਰਹੀ ਹਨ।
ਰਾਖੀ ਦੀਆਂ ਇਨ੍ਹਾਂ ਤਸਵੀਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਖੀ ਨੇ ਕਿਸੇ ਪ੍ਰਵਾਸੀ ਨੌਜਵਾਨ ਨਾਲ ਚੁੱਪਚਪੀਤੇ ਵਿਆਹ ਕਰਵਾ ਲਿਆ ਹੈ। ਅਫਵਾਹਾਂ ਮੁਤਾਬਕ ਤਾਂ ਰਾਖੀ ਦਾ ਵਿਆਹ ਮੁੰਬਈ ਦੇ ਜੇ ਡਬਲਿਊ ਮੈਰੀਟ ਪੰਜ ਸਿਤਾਰਾ ਹੋਟਲ ਚ ਹੋਈ ਹੈ। ਪਰ ਇਸ ਬਾਰੇ ਰਾਖੀ ਨੇ ਕਿਹਾ ਕਿ ਇਹ ਗੱਲ ਬਿਲਕੁਲ ਗਲਤ ਹੈ। ਰਾਖੀ ਨੇ ਆਪਣੇ ਬਿਆਨ ਚ ਕਿਹਾ ਕਿ ਉਹ ਵਿਆਹੁਤਾ ਨਹੀਂ ਹਨ।
ਇਸ ਖ਼ਬਰ ਨੂੰ ਨਕਾਰਦਿਆਂ ਹੋਇਆਂ ਰਾਖੀ ਨੇ ਇੰਸਟਾਗ੍ਰਾਤ ਦੇ ਆਪਣੇ ਬ੍ਰਾਈਡਲ ਫ਼ੋਟੋਸ਼ੂਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਚ ਉਨ੍ਹਾਂ ਨੇ ਲਿਖਿਆ ਹੈ ਬ੍ਰਾਈਡਲ ਫ਼ੋਟੋਸ਼ੂਟ। ਰਾਖੀ ਦੀਆਂ ਇਨ੍ਹਾਂ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਫੇਦ ਗਾਊਨ ਪਾਏ ਹੋਏ ਰਾਖੀ ਸਾਫ ਨਜ਼ਰ ਆ ਰਹੀ ਹਨ। ਉਨ੍ਹਾਂ ਦੇ ਹੱਥਾਂ ਚ ਫੁੱਲ ਵੀ ਹਨ। ਰਾਖੀ ਨੇ ਚੂੜਾ ਵੀ ਪਾਇਆ ਹੋਇਆ ਹੈ ਤੇ ਹੱਥਾਂ ਚ ਮਹਿੰਦੀ ਵੀ ਰਚਾਈ ਹੋਈ ਹੈ।
ਨੂੰਹ ਬਣੀ ਡਰਾਮਾ ਕੁਈਨ ਰਾਖੀ ਸਾਵੰਤ ਦੀਆਂ ਤਸਵੀਰਾਂ ਆਈਆਂ ਸਾਹਮਣੇ
.