ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਹਨ ਰਾਖੀ ਸਾਵੰਤ ਦੇ ਹੋਣ ਵਾਲੇ ਪਤੀ ਦੀਪਕ ਕਲਾਲ, ਪੜ੍ਹੋ

1 / 8ਕੌਣ ਹਨ ਰਾਖੀ ਸਾਵੰਤ ਦੇ ਹੋਣ ਵਾਲੇ ਪਤੀ ਦੀਪਕ ਕਲਾਲ, ਪੜ੍ਹੋ

2 / 8ਦੀਪਕ ਕਲਾਲ

3 / 8ਦੀਪਕ ਕਲਾਲ

4 / 8ਦੀਪਕ ਕਲਾਲ

5 / 8ਦੀਪਕ ਕਲਾਲ

6 / 8ਦੀਪਕ ਕਲਾਲ

7 / 8ਦੀਪਕ ਕਲਾਲ

8 / 8ਦੀਪਕ ਕਲਾਲ

PreviousNext

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਪਣੀਆਂ ਅਜੀਬ ਹਰਕਤਾਂ ਕਾਰਨ ਉਂਝ ਹੀ ਖ਼ਬਰਾਂ ਚ ਬਣੀ ਰਹਿੰਦੀ ਹੈ। ਹੁਣ ਉਸਨੇ ਇੱਕ ਹੋਰ ਨਵਾਂ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਰਾਖੀ ਸਾਵੰਤ ਦਾ ਵਿਆਹ ਹੁਣ ਤੱਕ ਆਪਣੇ ਆਪ ਚ ਹੀ ਇੱਕ ਸਵਾਲ ਬਣਿਆ ਪਿਆ ਹੈ। ਲੰਘੇ ਦਿਨੀਂ ਰਾਖੀ ਨੇ ਸੋਸ਼ਲ ਮੀਡੀਆ ਤੇ ਆਪਣੇ ਫੈਂਜ਼ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਛੇਤੀ ਹੀ ਦੀਪਕ ਕਲਾਲ ਨਾਲ ਵਿਆਹ ਕਰਨ ਜਾ ਰਹੀ ਹਨ।

 

ਰਾਖੀ ਸਾਵੰਤ ਦੇ ਹੋਣ ਵਾਲੀ ਪਤੀ ਦੀਪਕ ਕਲਾਲ ਦੀਆਂ ਤਸਵੀਰਾਂ ਦੇਖ ਕੇ ਹਰੇਕ ਕੋਈ ਹੈਰਾਨ ਹੋਇਆ ਪਿਆ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਰਾਖੀ ਸਾਵੰਤ ਦੇ ਹੋਣ ਵਾਲੇ ਪਤੀ ਦੀਪਕ ਜਲਾਲ ਦੀਆਂ ਤਸਵੀਰਾਂ ਅਤੇ ਅਜੀਬ ਹਰਕਤਾਂ ਦੇਖਣ ਮਗਰੋਂ ਕਾਫੀ ਲੋਕ ਖੁੱਦ ਨੂੰ ਸਦਮੇ ਚ ਮਹਿਸੂਸ ਕਰ ਰਹੇ ਹਨ।

 

ਦੀਪਕ ਕਲਾਲ ਇੱਕ ਯੂਟਿਊਬਰ, ਬਲਾਗਰ ਅਤੇ ਕਾਮੇਡੀਅਨ ਹਨ ਅਤੇ ਆਪਣੀਆਂ ਪੁੱਠੀਆਂ ਸਿੱਧੀਆਂ ਵੀਡਿਓ ਕਾਰਨ ਉਹ ਵੀ ਹਮੇਸ਼ਾ ਸੁਰਖੀਆਂ ਚ ਬਣੇ ਰਹਿੰਦੇ ਹਨ। ਉਨ੍ਹਾਂ ਦੀਆਂ ਵੀਡਿਓ ਦੇਖਣ ਮਗਰੋਂ ਤੁਸੀਂ ਵੀ ਇੱਕ ਵਾਰ ਸੋਚ ਚ ਪੈ ਜਾਓਗੇ ਕਿ ਆਹ ਕੀ ਹੋ ਰਿਹਾ ਹੈ।

 

ਵੀਡਿਓ ਤੋਂ ਜਿ਼ਆਦਾ ਹਾਸੋਹੀਣ ਦੀਪਕ ਕਲਾਲ ਦੀਆਂ ਤਸਵੀਰਾਂ ਹਨ ਜਿਨ੍ਹਾਂ ਚ ਉਹ ਵੱਖੋ ਵੱਖ ਅਦਾ ਚ ਨਜ਼ਰ ਆਉਂਦੇ ਹਨ। ਇਨ੍ਹਾਂ ਫ਼ੋਟੋਜ਼ ਨੂੰ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਰੋਕ ਨਹੀ਼ ਪਾਓਗੇ। ਫੈਂਜ਼ ਹਮੇਸ਼ਾ ਦੀਪਕ ਨੂੰ ਟ੍ਰੋਲ ਕਰਦੇ ਰਹਿੰਦੇ ਹਨ। ਮਹਾਰਾਸ਼ਟਰ ਦੇ ਰਹਿਣ ਵਾਲੇ ਦੀਪਕ ਕਲਾਲ ਦੇ ਇੰਸਟਾਗ੍ਰਾਮ ਤੇ 68000 ਤੋਂ ਜਿ਼ਆਦਾ ਫੋਲੋਅਰਜ਼ ਹਨ।

 

ਮਸ਼ਹੂਰ ਹੋਣ ਤੋਂ ਪਹਿਲਾਂ ਦੀਪਕ ਪੂਣੇ ਦੇ ਇੱਕ ਹੋਟਲ ਚ ਰਿਸੈਪਸ਼ਨਿਸ਼ਟ ਦੀ ਨੌਕਰੀ ਕਰਦੇ ਸਨ। ਉਹ ਮਾਲੀ ਤੌਰ ਤੇ ਇੱਕ ਆਮ ਪਰਿਵਾਰ ਤੋਂ ਹਨ। ਘਰ ਦੀ ਹਾਲਤ ਸੁਧਾਰਨ ਲਈ ਦੀਪਕ ਕਲਾਲ ਨੇ ਦਸਵੀਂ ਮਗਰੋਂ ਆਪਣੀ ਪੜ੍ਹਾਈ ਛੱਡ ਦਿੱਤੀ। ਇਸ ਤੋਂ ਬਾਅਦ ਦੀਪਕ ਨੇ ਬਾਂਦਰਾ ਕਾਲਜ ਤੋਂ ਇੱਕ ਸ਼ਾਰਟ ਹੋਟਲ ਮੈਨੇਜਮੈਂਟ ਕੋਰਸ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇੱਕ 3 ਸਿਤਾਰਾ ਹੋਟਲ ਚ ਨੌਕਰੀ ਮਿਲ ਗਈ।

 

ਦੀਪਕ ਕਲਾਲ ਹਾਲ ਹੀ ਚ ਇੰਡੀਆਜ਼ ਗਾਟ ਟੈਲੇਂਟ 8 ਚ ਵੀ ਨਜ਼ਰ ਆਏ ਸਨ। ਉਹ ਆਪਣੀ ਹਾਸੋਹੀਣ ਵੀਡਿਓ ਨਾਲ ਦਰਸ਼ਕਾਂ ਦਾ ਮਨ ਪਰਚਾਉਂਦੇ ਰਹਿੰਦੇ ਹਨ। ਦੀਪਕ ਆਪਣੀ ਗੱਲ ਕਰਨ ਦੀ ਵੱਖਰੀ ਅਦਾ ਕਾਰਨ ਸੋਸ਼ਲ ਮੀਡੀਆ ਚ ਕਾਫੀ ਮਸ਼ਹੂਰ ਹਨ।

 

ਦੀਪਕ ਮੁਤਾਬਕ ਉਹ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਬੰਗਲਾਦੇਸ਼ ਚ ਵੀ ਕਾਫੀ ਮਸ਼ਹੂਰ ਹਨ। ਦੀਪਕ ਨੇ ਆਪਣੀ ਵੀਡਿਓ ਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਬਿੱਗਬਾਸ ਦਾ ਆਫਰ ਮਿਲ ਚੁੱਕਾ ਹੈ ਪਰ ਉਨ੍ਹਾਂ ਨੇ ਆਡੀਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ।

 

ਦੱਸਣਯੋਗ ਹੈ ਕਿ ਰਾਖੀ ਸਾਵੰਤ ਨੇ 28 ਨਵੰਬਰ ਨੂੰ ਆਪਣੇ ਵਿਆਹ ਦਾ ਕਾਰਡ ਇੰਸਟਾਗ੍ਰਾਤ ਤੇ ਸ਼ੇਅਰ ਕੀਤਾ ਸੀ। ਜਿਸ ਚ ਰਾਖੀ ਨੇ 31 ਦਸੰਬਰ ਨੂੰ ਲਾਸ ਏਂਜਲਸ ਚ ਕਾਮੇਡੀਅਮ ਦੀਪਕ ਕਲਾਲ ਨਾਲ ਵਿਆਹ ਕਰਨ ਦੀ ਗੱਲ ਦੱਸੀ ਸੀ।

 

ਉਂਝ ਰਾਖੀ ਦਾ ਇਹ ਕਾਰਡ ਕੁੱਝ ਲੋਕਾਂ ਨੂੰ ਮਜ਼ਾਕ ਵੀ ਲੱਗ ਰਿਹਾ ਹੈ ਕਿਉਂਕਿ ਇਸ ਤੇ ਗਲਤ ਅੰਗਰੇਜ਼ੀ ਲਿਖੀ ਹੈ। ਵਿਆਹ ਕਰਨ ਲਈ ਸਥਾਨ ਵੀ ਪੂਰੇ ਲਾਸ ਏਂਜਲਸ ਨੂੰ ਦੱਸਿਆ ਗਿਆ ਹੈ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rakhi Sawants groom deepak kalal seeing pictures will be astonishing