ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ CORONAVIRUS ਦਾ ਟ੍ਰੇਲਰ ਰਿਲੀਜ਼, ਰਾਮ ਗੋਪਾਲ ਵਰਮਾ ਨੇ ਕੀਤਾ ਟਵੀਟ

ਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ ਹਾਹਾਕਾਰ ਮਚੀ ਹੋਈ ਹੈ। ਭਾਰਤ 'ਚ ਇਸ ਦੇ ਮਾਮਲੇ ਵੀ ਵੱਧ ਰਹੇ ਹਨ। ਅਜਿਹੀ ਸਥਿਤੀ ਵਿੱਚ ਦੇਸ਼ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਕੋਰੋਨਾ ਵਾਇਰਸ 'ਤੇ ਇੱਕ ਫ਼ਿਲਮ ਬਣਾਈ ਹੈ। ਫ਼ਿਲਮ ਦਾ ਨਾਂ ਹੈ ਕੋਰੋਨਾਵਾਇਰਸ। ਇਸ ਦਾ ਟ੍ਰੇਲਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਟ੍ਰੇਲਰ ਨੂੰ ਟਵਿਟਰ 'ਤੇ ਸ਼ੇਅਰ ਕਰਦਿਆਂ ਰਾਮ ਗੋਪਾਲ ਵਰਮਾ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਲੌਕਡਾਊਨ 'ਚ ਕੀਤੀ ਗਈ ਸੀ।
 

 

ਫ਼ਿਲਮ ਤੇਲਗੂ ਭਾਸ਼ਾ 'ਚ ਬਣੀ ਹੈ। 4 ਮਿੰਟ ਦੇ ਟ੍ਰੇਲਰ 'ਚ ਇੱਕ ਪਰਿਵਾਰ ਨੂੰ ਵਿਖਾਇਆ ਗਿਆ ਹੈ। ਪਰਿਵਾਰ ਦੀ ਇੱਕ ਲੜਕੀ ਅਚਾਨਕ ਬੀਮਾਰ ਹੋ ਜਾਂਦੀ ਹੈ। ਇਸ ਨਾਲ ਘਰ 'ਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਬੇਟਾ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਉਸ ਦੀ ਭੈਣ ਪੂਰੀ ਰਾਤ ਖੰਘ ਰਹੀ ਸੀ। ਇਸ 'ਤੇ ਪਿਤਾ ਕਹਿੰਦਾ ਹੈ ਕਿ ਇਹ ਸਿਰਫ਼ ਖੰਘ ਹੈ। ਪਰ ਦਵਾਈ ਲੈਣ ਤੋਂ ਬਾਅਦ ਵੀ ਲੜਕੀ ਦੀ ਖੰਘ ਬੰਦ ਨਹੀਂ ਹੁੰਦੀ। ਇਥੋਂ ਕਹਾਣੀ ਅੱਗੇ ਵਧਦੀ ਹੈ ਅਤੇ ਘਰ ਦੇ ਸਾਰੇ ਮੈਂਬਰ ਤਣਾਅ 'ਚ ਨਜ਼ਰ ਆਉਂਦੇ ਹਨ।
 

ਡਾਇਰੈਕਟਰ ਨੇ ਟਵਿੱਟਰ ਅਕਾਊਂਟ 'ਤੇ ਫ਼ਿਲਮ ਦਾ ਟ੍ਰੇਲਰ ਸ਼ੇਅਰ ਕਰਦਿਆਂ ਲਿਖਿਆ, "ਕੋਰੋਨਾ ਵਾਇਰਸ ਫ਼ਿਲਮ ਦਾ ਟ੍ਰੇਲਰ। ਇਸ ਦੀ ਕਹਾਣੀ ਲੌਕਡਾਊਨ ਦੇ ਪਿਛੋਕੜ 'ਤੇ ਅਧਾਰਤ ਹੈ ਅਤੇ ਫ਼ਿਲਮ ਦੀ ਸ਼ੂਟਿੰਗ ਲੌਕਡਾਊਨ 'ਚ ਵੀ ਕੀਤੀ ਗਈ ਹੈ। ਮੈਂ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਕੋਈ ਵੀ ਸਾਡੇ ਕੰਮ ਨੂੰ ਨਹੀਂ ਰੋਕ ਸਕਦਾ, ਭਾਵੇਂ ਉਹ ਰੱਬ ਹੈ ਜਾਂ ਕੋਰੋਨਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ram gopal varma film coronavirus trailer released says no one can stop our work