ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਦੀ ਮੌਤ ਤੋਂ ਬਾਅਦ 'ਮੰਦੋਦਰੀ' ਨੇ ਮਜਬੂਰੀ 'ਚ ਸ਼ੁਰੂ ਕੀਤੀ ਸੀ ਐਕਟਿੰਗ, ਹੁਣ ਕਰਦੀ ਹੈ ਇਹ ਕੰਮ

ਰਾਮਾਇਣ ਦੇ ਮੁੜ ਟੈਲੀਕਾਸਟ ਹੋਣ ਤੋਂ ਬਾਅਦ ਦਰਸ਼ਕ ਸਾਰੀ ਸਟਾਰਕਾਸਟ ਬਾਰੇ ਜਾਣਨ ਲਈ ਬੇਤਾਬ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਇਹ ਸਿਤਾਰੇ ਹੁਣ ਕੀ ਕਰ ਰਹੇ ਹਨ। ਰਮਾਇਣ ਵਿੱਚ, ਰਾਵਣ ਦੀ ਪਤਨੀ ਮੰਦੋਦਰੀ ਦਾ ਕਿਰਦਾਰ ‘ਅਪਰਾਜਿਤਾ ਭੂਸ਼ਣ’ ਨੇ ਨਿਭਾਇਆ ਸੀ। ਦੱਸ ਦੇਈਏ ਕਿ ਅਪਰਾਜਿਤਾ ਦਿਗ਼ਜ਼ ਅਦਾਕਾਰ ਭਾਰਤ ਭੂਸ਼ਣ ਦੀ ਬੇਟੀ ਹੈ। 

 

ਅਪਰਾਜਿਤਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਸ ਦੀ ਦਿਲਚਸਪੀ ਫ਼ਿਲਮਾਂ ਵਿੱਚ ਕੰਮ ਕਰਨਾ ਕਦੇ ਨਹੀਂ ਸੀ। ਉਹ ਸ਼ੁਰੂ ਵਿੱਚ ਡਬਿੰਗ ਕਰਦੀ ਸੀ ਪਰ ਫਿਰ ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਸ ਨੇ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਰਾਮਾਨੰਦ ਸਾਗਰ ਨੇ ਅਪਰਾਜਿਤਾ ਨੂੰ ਆਡੀਸ਼ਨ ਲਈ ਬੁਲਾਇਆ ਅਤੇ ਫਿਰ ਉਹ ਸ਼ੋਅ ਵਿੱਚ ਸ਼ਾਮਲ ਹੋਈ। ਮੰਦੋਦਰੀ ਰਾਮਾਇਣ ਵਿੱਚ ਰਾਵਣ ਦੀ ਪਤਨੀ ਅਤੇ ਲੰਕਾ ਦੀ ਰਾਣੀ ਸੀ।

 

ਰਾਮਾਇਣ ਤੋਂ ਬਾਅਦ ਅਪਰਾਜਿਤਾ ਦੀ ਜ਼ਿੰਦਗੀ ਬਦਲ ਗਈ ਸੀ। ਫਿਰ ਉਸ ਨੂੰ ਕਈ ਫ਼ਿਲਮਾਂ ਦੇ ਆਫਰ ਮਿਲੇ। ਉਸ ਨੇ 10 - 12 ਸਾਲ ਕੰਮ ਕੀਤਾ ਅਤੇ ਇਨ੍ਹਾਂ ਸਾਲਾਂ ਵਿੱਚ ਉਸ ਨੇ 50 ਤੋਂ ਵੱਧ ਫ਼ਿਲਮਾਂ ਕੀਤੀਆਂ। ਅਪਰਾਜਿਤਾ ਆਖ਼ਰੀ ਫ਼ਿਲਮ 'ਗੁਪਤ 'ਚ ਨਜ਼ਰ ਆਈ ਸੀ।
 

ਹਾਲਾਂਕਿ ਫਿਰ ਅਪਰਾਜਿਤਾ ਦਾ ਧਿਆਨ ਅਧਿਆਤਮਿਕਤਾ ਵੱਲ ਚਲਾ ਗਿਆ। ਹੁਣ ਉਹ ਲਿਖਣ ਦਾ ਕੰਮ ਕਰਦੀ ਹੈ ਜਿਸ ਵਿੱਚ ਰੂਹਾਨੀਅਤ ਨਾਲ ਜੁੜੀਆਂ ਗੱਲਾਂ ਹੁੰਦੀਆਂ ਹਨ।
..........................

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ramayan mandodari aka aparajita bhushan start doing acting after husband death