ਫ਼ਿਲਮ 'ਬਾਹੂਬਲੀ' ਵਿੱਚ ਖਲਨਾਇਕ ਭੱਲਾਲਦੇਵ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਰਾਣਾ ਦੱਗੁਬਾਤੀ ਪਿਛਲੇ ਕਈ ਦਿਨਾਂ ਤੋਂ ਆਪਣੀ ਸਿਹਤ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਹੁਣ ਉਨ੍ਹਾਂ ਦੀ ਸਿਹਤ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ 'ਤੇ ਜਿਹੀ ਕਿਆਸ ਲਗਾਏ ਜਾ ਰਹੇ ਹਨ ਕਿ ਰਾਣਾ ਦੱਗੁਬਾਤੀ ਅੱਜ ਕੱਲ੍ਹ ਗੁਰਦਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਅਮਰੀਕਾ ਵਿੱਚ ਕਿਡਨੀ ਟ੍ਰਾਂਸਪਲਾਂਟ ਲਈ ਜਾਣਾ ਪਿਆ। ਆਪਣੀ ਸਿਹਤ ਨਾਲ ਜੁੜੀ ਖ਼ਬਰ ਨੂੰ ਲੈ ਕੇ 'ਬਾਹੂਬਲੀ' ਅਦਾਕਾਰ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਰਾਣਾ ਨੇ ਆਪਣੀ ਸਿਹਤ ਨਾਲ ਸਬੰਧਤ ਮੀਡੀਆ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ।
ਇੰਡੀਆ ਟੂਡੇ ਅਨੁਸਾਰ ਰਾਣਾ ਡੱਗੁਬਾਤੀ ਦਾ ਭਾਰ ਬਹੁਤ ਤੇਜ਼ੀ ਨਾਲ ਘੱਟ ਰਿਹਾ ਸੀ, ਇਸ ਦਾ ਮੁੱਖ ਕਾਰਨ ਕਿਡਨੀ ਦੀ ਸਮੱਸਿਆ ਸੀ। ਡੱਗੁਬਾਤੀ ਗੁਰਦੇ ਦੀ ਗੰਭੀਰ ਬਿਮਾਰੀ ਕਾਰਨ ਅਮਰੀਕਾ ਵਿੱਚ ਹਨ।
ਮੀਡੀਆ ਰਿਪੋਰਟ ਅਨੁਸਾਰ, ਇਹ ਕਿਹਾ ਜਾ ਰਿਹਾ ਹੈ ਕਿ ਰਾਣਾ ਦੱਗੁਬਾਤੀ ਦਾ ਇਸ ਹਫ਼ਤੇ ਦੇ ਸ਼ੁਰੂ ਵਿੱਚ ਅਮਰੀਕਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਕਿਡਨੀ ਟ੍ਰਾਂਸਪਲਾਂਟ ਹੋਇਆ ਹੈ। ਖ਼ਬਰ ਅਨੁਸਾਰ, ਉਸ ਦੀ ਮਾਂ ਨੇ ਕਿਡਨੀ ਦਾਨ ਕੀਤੀ ਹੈ। ਰਾਣਾ ਹੁਣ ਠੀਕ ਹਨ ਅਤੇ ਆਰਾਮ ਕਰ ਰਹੇ ਹਨ।