ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਣਬੀਰ ਕਪੂਰ ਨੇ ਮਹੇਸ਼ ਭੱਟ ਤੋਂ ਮੰਗਿਆ ਆਲੀਆ ਦਾ ਹੱਥ, ਹੋ ਗਏ ਸਨ ਭਾਵੁਕ!

 


ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਰਿਸ਼ਤੇ ਦੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਵਿਆਹ ਦੀਆਂ ਕਾਫ਼ੀ ਖ਼ਬਰਾਂ ਆ ਰਹੀਆਂ ਹਨ ਪਰ ਅਜੇ ਤੱਕ ਦੋਵਾਂ ਨੇ ਵਿਆਹ ਦੀਆਂ ਖ਼ਬਰਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪਰ ਹੁਣ ਦੋਵਾਂ ਨੂੰ ਲੈ ਕੇ ਇਕ ਵੱਡੀ ਖ਼ਬਰ ਆ ਰਹੀ ਹੈ।

 

ਮੁੰਬਈ ਮਿਰਰ ਦੀ ਇਕ ਰਿਪੋਰਟ ਅਨੁਸਾਰ, ਰਣਬੀਰ ਨੇ ਆਲੀਆ ਨਾਲ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਬਾਰੇ ਸੋਚਿਆ ਹੈ। ਇਸ ਸਬੰਧੀ ਰਣਬੀਰ ਨੇ ਮਹੇਸ਼ ਭੱਟ ਨਾਲ ਮੁਲਾਕਾਤ ਕੀਤੀ ਅਤੇ ਉਸ ਨਾਲ ਵਿਆਹ ਕਰਵਾਉਣ ਲਈ ਆਲੀਆ ਦਾ ਹੱਥ ਮੰਗਿਆ ਹੈ।

 

ਖ਼ਬਰਾਂ ਅਨੁਸਾਰ ਰਣਬੀਰ, ਮਹੇਸ਼ ਭੱਟ ਨਾਲ ਆਲੀਆ ਦਾ ਹੱਥ ਮੰਗਦੇ ਹੋਏ ਭਾਵੁਕ ਹੋ ਗਏ ਸਨ।  ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ। ਰਣਬੀਰ ਦੇ ਇਸ ਐਕਸ਼ਨ ਤੋਂ ਬਾਅਦ ਖ਼ਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਵਿਆਹ 2020 ਤੱਕ ਹੋ ਜਾਵੇਗੀ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਦੇ ਵਿਆਹ ਨੂੰ ਲੈ ਕੇ ਕਈ ਖ਼ਬਰਾਂ ਆ ਚੁੱਕੀਆਂ ਹਨ। । ਪਰ ਦੋਵਾਂ ਨੇ ਹਮੇਸ਼ਾਂ ਇਨ੍ਹਾਂ ਖ਼ਬਰਾਂ ਨੂੰ ਸਿਰਫ ਅਫਵਾਹਾਂ ਹੀ ਦੱਸਿਆ ਸੀ।


ਕੁਝ ਦਿਨ ਪਹਿਲਾਂ ਜਦੋਂ ਆਲੀਆ ਦੀ ਮਾਂ ਸੋਨੀ ਰਾਜਦਾਨ ਤੋਂ ਆਲੀਆ ਅਤੇ ਰਣਬੀਰ ਦੇ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਇਹ ਉਸ ਦੀ ਨਿੱਜੀ ਜ਼ਿੰਦਗੀ ਹੈ। ਰਣਬੀਰ ਵੀ ਬਹੁਤ ਪਿਆਰਾ ਮੁੰਡਾ ਹੈ। 

 

ਮੇਰੇ ਖਿਆਲ ਵਿੱਚ ਆਲੀਆ ਨੇ ਜਿਸ ਨੂੰ ਵੀ ਡੇਟ ਕੀਤਾ ਹੈ ਜਾਂ ਕਰੇਗੀ ਇਹ ਉਸ ਦੀ ਆਪਣੀ ਚੁਆਇਸ ਹੈ। ਮੈਂ ਹਮੇਸ਼ਾ ਉਸ ਦਾ ਸਮਰੱਥਨ ਕਰਾਂਗੀ ਪਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੀਦੇ ਹਨ। ਉਸ ਦੀ ਨਿੱਜੀ ਜ਼ਿੰਦਗੀ ਬਾਰੇ ਜਨਤਕ ਤੌਰ ਉੱਤੇ ਚਰਚਾ ਕਰਨਾ ਸਹੀ ਨਹੀਂ ਹੈ। ਜੇ ਉਹ ਇਸ ਰਿਸ਼ਤੇ 'ਚ ਖੁਸ਼ ਹੈ ਤਾਂ ਮੈਂ ਉਸ ਦੀ ਮਾਂ ਹੋਣ ਨਾਤੇ ਖੁਸ਼ ਹਾਂ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ranbir kapoor asked alia bhatts father mahesh bhatt for her hand in marriage