ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖਾਧੜੀ ਮਾਮਲਾ: ਅਦਾਲਤ ਨੇ ਅਮੀਸ਼ਾ ਪਟੇਲ ਨੂੰ 16 ਸਤੰਬਰ ਤੱਕ ਜਵਾਬ ਦੇਣ ਲਈ ਕਿਹਾ

ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਵਿਰੁਧ ਰਾਂਚੀ ਦੀ ਹੇਠਲੀ ਅਦਾਲਤ ਵਿੱਚ ਦਰਜ ਇਕ ਧੋਖਾਧੜੀ ਅਤੇ ਤਿੰਨ ਕਰੋੜ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਸੋਮਵਾਰ ਨੂੰ ਸੁਣਵਾਈ ਹੋਈ।  

 

ਅਦਾਲਤ ਨੇ ਅਮੀਸ਼ਾ ਪਟੇਲ ਨੂੰ 16 ਸਤੰਬਰ ਤੱਕ ਆਪਣਾ ਪੱਖ ਰੱਖਣ ਲਈ ਹਦਾਇਤ ਕੀਤੀ। ਉਹ ਆਪ ਜਾਂ ਆਪਣੇ ਵਕੀਲ ਰਾਹੀਂ ਜਵਾਬ ਦਾਇਰ ਕਰ ਸਕਦੀ ਹੈ। ਅਮੀਸ਼ਾ ਪਟੇਲ 'ਤੇ ਹਰਮੂ ਦੇ ਅਜੈ ਸਿੰਘ ਨੇ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।

 

ਇਸ ਉੱਤੇ ਨੋਟਿਸ ਲੈਂਦਿਆਂ ਜੂਡੀਸ਼ੀਅਲ ਮੈਜਿਸਟਰੇਟ ਕੁਮਾਰ ਵਿਪੁਲ ਦੀ ਅਦਾਲਤ ਨੇ ਅਮੀਸ਼ਾ ਪਟੇਲ ਨੂੰ ਸੰਮਨ ਜਾਰੀ ਕਰਕੇ ਪੱਖ ਰੱਖਣ ਲਈ ਕਿਹਾ ਸੀ ਪਰ ਸੰਮਨ ਦੀ ਤਾਮੀਲ ਹੋਈ ਜਾਂ ਨਹੀਂ, ਇਸ ਦੀ ਰਿਪੋਰਟ ਅਦਾਲਤ ਨੂੰ ਹੁਣ ਤੱਕ ਨਹੀਂ ਮਿਲੀ। ਇਸ ਤੋਂ ਬਾਅਦ ਅਦਾਲਤ ਨੇ 16 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

 

ਅਮੀਸ਼ਾ ਪਟੇਲ 'ਤੇ ਫ਼ਿਲਮ ਦੇਸੀ ਮੈਜਿਕ ਬਣਾਉਣ ਦੇ ਨਾਂ 'ਤੇ ਹਰਮੂ ਨਿਵਾਸੀ ਅਜੈ ਸਿੰਘ ਤੋਂ ਢਾਈ  ਕਰੋੜ ਰੁਪਏ ਲੈਣ ਦਾ ਦੋਸ਼ ਹੈ। ਇਕਰਾਰਨਾਮੇ ਅਨੁਸਾਰ ਜਦੋਂ ਇਹ ਫ਼ਿਲਮ ਜੂਨ 2018 ਵਿੱਚ ਰਿਲੀਜ਼ ਨਹੀਂ ਹੋਈ ਤਾਂ ਅਜੈ ਨੇ ਪੈਸੇ ਦੀ ਮੰਗ ਕੀਤੀ। 

 

ਟਾਲ ਮਟੋਲ ਤੋਂ ਬਾਅਦ ਅਮੀਸ਼ਾ ਨੇ ਅਕਤੂਬਰ 2018 ਵਿੱਚ ਢਾਈ ਕਰੋੜ ਰੁਪਏ ਅਤੇ ਅਤੇ 50 ਲੱਖ ਦਾ ਚੈਕ ਦਿੱਤਾ ਜੋ ਬਾਊਂਸ ਹੋ ਗਿਆ। ਇਸ ਤੋਂ  ਬਾਅਦ ਅਜੈ ਸਿੰਘ ਨੇ ਮੁਕੱਦਮਾ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranchi court issued summon to Ameesha Patel in fraud case