ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਕਾਗ੍ਰਸਤ ਪਿੰਡ 'ਚ ਰਣਦੀਪ ਹੁੱਡਾ ਨੇ ਕੀਤਾ ਕੁਝ ਜਿਹਾ, ਵੇਖ ਕੇ ਤੁਹਾਨੂੰ ਹੋਵੇਗਾ ਮਾਣ

ਅਦਾਕਾਰ ਰਣਦੀਪ ਹੁੱਡਾ ਨਾਸਿਕ ਕੋਲ ਸਥਿਤ ਇੱਕ ਪਿੰਡ ਵਿੱਚ ਸੋਕੇ ਦੀ ਮਾਰ ਝਲ ਰਹੇ ਲੋਕਾਂ ਦੀ ਸਹਾਇਤਾ ਕਰਨ ਲਈ ਇੱਕ ਸਮਾਜ ਸੇਵੀ ਸੰਸਥਾ ਨਾਲ ਜੁੜੇ। 

 

ਸੋਕੇ ਦੀ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ (ਡੀਈਡਬਲਿਊਐਸ) ਅਨੁਸਾਰ ਦੇਸ਼ ਦਾ ਲਗਭਗ 42 ਫ਼ੀਸਦੀ ਹਿੱਸਾ ਅਸਾਧਾਰਨ ਤੌਰ ਉੱਤੇ ਸੋਕਾ ਹੈ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਕਰੀਬ 6 ਫ਼ੀਸਦੀ ਜ਼ਿਆਦਾ ਹੈ। ਤੇਲੰਗਾਨਾ, ਆਧਰਾ ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਰਾਜਸਥਾਨ ਤੋਂ ਇਲਾਵਾ ਮਹਾਰਾਸ਼ਟਰ ਵੀ ਪ੍ਰਭਾਵਿਤ ਇਲਾਕਿਆਂ ਵਿੱਚੋਂ ਹਨ।

 

 


 

ਰਣਦੀਪ ਹਾਲ ਹੀ ਵਿੱਚ ਬ੍ਰਿਟੇਨ ਦੇ ਅੰਤਰਰਾਸ਼ਟਰੀ ਮਨੁੱਖੀ ਰਾਹਤ ਸੰਗਠਨ ਖ਼ਾਲਸਾ ਏਡ ਨਾਲ ਮਿਲ ਕੇ ਸੋਕੇ ਦੀ ਮਾਰ ਝਲ ਰਹੇ ਵੇਲੇ ਪਿੰਡ ਵਿੱਚ ਲੋਕਾਂ ਨੂੰ ਪੀਣਯੋਗ ਪਾਣੀ ਉਪਲੱਬਧ ਕਰਵਾਉਣ ਲਈ ਗਏ ਸਨ। 


ਰਣਦੀਪ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਸਰਕਾਰ ਤੋਂ ਸੋਕਾ ਪੀੜਤਾਂ ਲਈ ਪੱਕਾ ਹੱਲ ਲੱਭਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। 


ਰਣਦੀਪ ਨੇ ਵੀਡੀਓ ਵਿੱਚ ਕਿਹਾ ਕਿ ਮੈਂ ਵੇਲੇ ਪਿੰਡ (ਨਾਸਿਕ) ਵਿੱਚ ਹਾਂ। ਇਥੇ ਪਾਣੀ ਦੀ ਬਹੁਤ ਕਮੀ ਹੈ, ਖ਼ਾਸਕਰ ਕੇ ਪੀਣ ਵਾਲੇ ਪਾਣੀ ਦੀ..... ਸਾਰੇ ਖੂਹ ਸੁੱਕ ਚੁੱਕੇ ਹਨ। ਇਹ ਹਰ ਗਰਮੀ ਦੀ ਇੱਕ ਗੰਭੀਰ ਸਮੱਸਿਆ ਹੈ। ਇਹ ਇਲਾਕਾ ਸੋਕੇ ਦੀ ਲਪੇਟ ਵਿੱਚ ਆ ਜਾਂਦਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:randeep hooda helped drought hit nashik villages provide water to villagers