ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ...

ranveer singh

ਸੋਨਮ ਕਪੂਰਨੇਹਾ ਧੂਪੀਆ, ਹਿਮੇਸ਼ ਰੇਸ਼ਮਿਆ ਦੇ ਵਿਆਹ ਤੋਂ ਬਾਅਦ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੇ ਚਰਚੇ ਤੇਜ਼ ਹਨ. ਮੰਨਿਆ ਜਾ ਰਿਹਾ ਹੈ ਕਿ ਇਹ ਜੋੜਾ ਇਸ ਸਾਲ ਦੇ ਅੰਤ ਤੱਕ ਵਿਆਹ ਦੇ ਬੰਧਨ ਵਿਚ ਬੰਨ੍ਹ ਜਾਵੇਗਾ. ਸੂਤਰਾਂ ਮੁਤਾਬਕ ਰਣਵੀਰ ਅਤੇ ਦੀਪਿਕਾ  18 ਤੋਂ 20 ਨਵੰਬਰ ਦੇ ਵਿਚਾਲੇ ਵਿਆਹ ਕਰਵਾਉਣ ਵਾਲੇ ਹਨ. ਇਨ੍ਹਾਂ ਰਿਪੋਰਟਾਂ ਵਿਚਾਲੇ ਦੀਪਿਕਾ  ਆਪਣੀ ਮਾਂ ਨਾਲ ਮੁੰਬਈ ਦੇ ਇੱਕ ਜਵੈਲਰੀ ਸ਼ੋਅ-ਰੂਮ ਦੇ ਬਾਹਰ ਸਪਾੱਟ ਹੋਈ. ਇਹ ਵੀ ਕਿਹਾ ਜਾ ਰਿਹਾ ਹੈ ਕਿ ਦੀਪਿਕਾ, ਰਣਵੀਰ ਨਾਲ ਵਿਆਹ ਕਰਾਉਣ ਬਾਰੇ ਗੰਭੀਰ ਹੈ  'ਤੇ ਉਸਨੇ ਫਿ਼ਲਮਾਂ ਤੋਂ ਬਰੇਕ ਲੈ ਲਿਆ ਹੈ.

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੀ ਖ਼ਬਰ ਪੂਰੇ ਜੋਰਾਂ 'ਤੇ ਹੈ. ਦੀਪਿਕਾ-ਰਣਵੀਰ ਦੇ ਵਿਆਹ ਦਾ ਉਨ੍ਹਾਂ ਦੇ ਫੈਨ ਵੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ. ਦੋਵਾਂ ਨੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ. ਹਾਲ ਹੀ  ' ਇੱਕ ਖ਼ਬਰ ਆਈ ਸੀ ਕਿ ਦੋਵਾਂ ਨੇ ਆਪਣੇ ਲਈ ਨਵਾਂ ਘਰ ਵੀ ਲੱਭ ਲਿਆ ਹੈ. ਵਿਆਹ ਤੋਂ ਬਾਅਦ ਦੋਵੇਂ ਉੱਥੇ ਹੀ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਹਨ.

ਬੀਤੇ ਦਿਨੀਂ ਦੀਪਿਕਾ ਆਪਣੀ ਮਾਂ ਨਾਲ ਬਾਂਦਰਾ ਸ਼ਾਪਿੰਗ ਕਰਦੀ ਵੇਖੀ ਗਈ ਸੀ. ਅਜਿਹੇ ' ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੀਪਿਕਾ ਆਪਣੀ ਮਾਂ ਨਾਲ ਵਿਆਹ ਦੀ ਖਰੀਦਦਾਰੀ ਕਰਨ ਹੀ ਆਈ ਸੀ.

 ਦੀਪਿਕਾ ਦੀ ਮਾਂ ਇਸ ਸਮੇਂ ਮੁੰਬਈ ਹੈ. ਦੀਪਿਕਾ ਵੀ ਸ਼ੂਟਿੰਗ ਤੋਂ ਬਰੇਕ ਲੈਕੇ ਮਾਂ ਦੇ ਨਾਲ ਸ਼ਾਪਿੰਗ ਕਰ ਰਹੀ ਹੈ. ਖੈਰ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਕਿ ਦੀਪਿਕਾ ਇਸ ਸ਼ੋਅ-ਰੂਮ ਕਿਉਂ ਆਈ ਸੀ. ਇਹ ਸ਼ੋਅ-ਰੂਮ ਤਨਿਸ਼ਕ  ਕੰਪਨੀਦਾ ਹੈ ਤੇ ਦੀਪਿਕਾ ਇਸਦੀ ਬ੍ਰਾਂਡ ਅੰਬੈਸਡਰ ਹੈ. ਦੀਪਿਕਾ ਆਪਣੀ ਮਾਂ ਨਾਲ ਤਨਿਸ਼ਕ ਦੇ ਇੱਕ ਵਿਗਿਆਪਨ  ' ਵੀ ਨਜ਼ਰ ਚੁੱਕੀ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ranveer deepika to tie knots in month of november